- ਭਾਰਤੀ ਬਰਾਮਦਕਾਰਾਂ ਲਈ ਖੁੱਲ੍ਹਣਗੇ ਡਿਊਟੀ-ਫ੍ਰੀ ਵਪਾਰ ਦੇ ਨਵੇਂ ਰਾਹ
ਔਕਲੈਂਡ : ਇੰਡੀਆ ਅਤੇ ਨਿਊਜ਼ੀਲੈਂਡ ਵਿਚਕਾਰ ਮੁਕਤ ਵਪਾਰ ਸਮਝੌਤਾ (India-New Zealand Free Trade Agreement-FTA) ਮੰਗਲਵਾਰ, 20 ਅਕਤੂਬਰ ਤੋਂ ਲਾਗੂ ਹੋਣ ਜਾ ਰਿਹਾ ਹੈ। ਇੰਡੀਅਨ Ministry of Commerce and Industry ਦੇ ਅਨੁਸਾਰ, ਇਹ ਸਮਝੌਤਾ ਨਿਊਜ਼ੀਲੈਂਡ ਦੇ ਬਾਜ਼ਾਰ ’ਚ ਇੰਡੀਅਨ ਵਸਤੂਆਂ ਨੂੰ ਡਿਊਟੀ-ਫ੍ਰੀ (ਬਿਨਾਂ ਟੈਕਸ) ਪਹੁੰਚ ਪ੍ਰਦਾਨ ਕਰੇਗਾ, ਜਿਸ ਨਾਲ ਭਾਰਤੀ ਐਕਸਪੋਰਅਰਜ਼ ਲਈ ਨਵੇਂ ਮੌਕੇ ਪੈਦਾ ਹੋਣਗੇ।
ਇਸ ਸਮਝੌਤੇ ਤਹਿਤ ਨਿਊਜ਼ੀਲੈਂਡ ਤੋਂ ਇੰਡੀਆ ਆਉਣ ਵਾਲੀਆਂ ਕਰੀਬ 95% ਵਸਤਾਂ ’ਤੇ ਇੰਪੋਰਟ ਡਿਊਟੀ ਜਾਂ ਤਾਂ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗੀ ਜਾਂ ਕਾਫ਼ੀ ਘੱਟ ਕਰ ਦਿੱਤੀ ਜਾਵੇਗੀ। ਇਸ ਕਾਰਨ ਨਿਊਜ਼ੀਲੈਂਡ ਦੀ ਮਸ਼ਹੂਰ ਵਾਇਨ, ਕੀਵੀ ਅਤੇ ਸੇਬ ਵਰਗੀਆਂ ਚੀਜ਼ਾਂ ਭਾਰਤੀ ਬਾਜ਼ਾਰ ’ਚ ਸਸਤੀਆਂ ਮਿਲਣਗੀਆਂ। ਦੂਜੇ ਪਾਸੇ, ਨਿਊਜ਼ੀਲੈਂਡ ਵੀ ਇੰਡੀਆ ਦੇ 100% ਸਾਮਾਨ ਨੂੰ ਡਿਊਟੀ-ਮੁਕਤ ਬਾਜ਼ਾਰ ਪਹੁੰਚ ਮੁਹੱਈਆ ਕਰਵਾਏਗਾ, ਜਿਸ ਨਾਲ ਭਾਰਤੀ ਐਕਸਪੋਰਟਰਸ ਨੂੰ ਬਹੁਤ ਵੱਡਾ ਲਾਭ ਹੋਵੇਗਾ।
ਇਸ ਸਮਝੌਤੇ ਤਹਿਤ ਇੰਡੀਆ ਨੂੰ ਕੱਪੜਾ, ਪਹਿਰਾਵਾ, ਚਮੜਾ ਅਤੇ ਜੁੱਤੀਆਂ ਵਰਗੇ ਰੁਜ਼ਗਾਰ ਮੁਖੀ ਖੇਤਰਾਂ ਨੂੰ ਸ਼ੁਰੂਆਤ ਤੋਂ ਹੀ 10 ਫੀਸਦੀ ਤੱਕ ਦੀ ਟੈਰਿਫ ਕਟੌਤੀ ਦਾ ਸਿੱਧਾ ਲਾਭ ਮਿਲੇਗਾ। ਇਸ ਤੋਂ ਇਲਾਵਾ ਇੰਜੀਨੀਅਰਿੰਗ ਸਮਾਨ, ਫਾਰਮਾਸਿਊਟੀਕਲ, ਮਸ਼ੀਨਰੀ, ਰਸਾਇਣ ਅਤੇ ਖੇਤੀਬਾੜੀ ਉਤਪਾਦਾਂ ਨੂੰ ਵੀ ਬਿਹਤਰ ਬਾਜ਼ਾਰ ਪਹੁੰਚ ਮਿਲੇਗੀ। ਸਮਝੌਤੇ ’ਚ 70 ਫੀਸਦੀ ਟੈਰਿਫ ਲਾਈਨਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਦੋਂ ਕਿ ਇੰਡੀਆ ਨੇ ਆਪਣੇ 30 ਫੀਸਦੀ ਟੈਰਿਫ ਲਾਈਨਾਂ ਨੂੰ ਸੁਰੱਖਿਅਤ ਰੱਖਿਆ ਹੈ।
India-New Zealand Strategic Partnership Roadmap ਦੇ ਤਹਿਤ, ਦੋਵਾਂ ਦੇਸ਼ਾਂ ਨੇ 2030 ਤੱਕ ਦੁਵੱਲੇ ਵਪਾਰ ਨੂੰ ਦੁੱਗਣਾ ਕਰਕੇ NZD 7 ਬਿਲੀਅਨ (ਲਗਭਗ 35,000 ਕਰੋੜ ਰੁਪਏ) ਤੱਕ ਪਹੁੰਚਾਉਣ ਦਾ ਟੀਚਾ ਰੱਖਿਆ ਹੈ, ਜੋ ਮੌਜੂਦਾ ਸਮੇਂ ’ਚ USD 2.4 ਬਿਲੀਅਨ ਹੈ। ਵਿੱਤੀ ਸਾਲ 2025-26 ’ਚ ਇੰਡੀਆ ਦਾ ਵਸਤੂਆਂ ਦਾ ਨਿਰਯਾਤ 16 ਫੀਸਦੀ ਵਧ ਕੇ USD 566.5 ਮਿਲੀਅਨ ਅਤੇ ਸੇਵਾਵਾਂ ਦਾ ਨਿਰਯਾਤ 13 ਫੀਸਦੀ ਵਧ ਕੇ USD 634 ਮਿਲੀਅਨ ਹੋ ਗਿਆ ਹੈ।
ਵਪਾਰ ਨੂੰ ਤੇਜ਼ ਕਰਨ ਲਈ ਕਸਟਮ ਕਲੀਅਰੈਂਸ 48 ਘੰਟਿਆਂ ’ਚ ਅਤੇ ਜਲਦੀ ਖਰਾਬ ਹੋਣ ਵਾਲੇ ਸਮਾਨ ਦੀ ਕਲੀਅਰੈਂਸ 24 ਘੰਟਿਆਂ ’ਚ ਕੀਤੀ ਜਾਵੇਗੀ। ਖੇਤੀਬਾੜੀ ਖੇਤਰ ’ਚ ਸੇਬ, ਕੀਵੀ ਅਤੇ ਸ਼ਹਿਦ ਲਈ ਖਾਸ ਸ਼ਰਤਾਂ ਤਹਿਤ ਬਾਜ਼ਾਰ ਪਹੁੰਚ ਦਿੱਤੀ ਗਈ ਹੈ। ਇਸ ਦੇ ਨਾਲ ਹੀ, New Zealand ਵੱਲੋਂ USD 20 ਬਿਲੀਅਨ ਦੇ ਨਿਵੇਸ਼ ਦੀ ਵਚਨਬੱਧਤਾ ਵੀ ਜਤਾਈ ਗਈ ਹੈ, ਜੋ ਦੋਵਾਂ ਦੇਸ਼ਾਂ ਦੇ ਆਰਥਿਕ ਸਬੰਧਾਂ ਅਤੇ ਸਪਲਾਈ-ਚੇਨ ਨੂੰ ਹੋਰ ਮਜ਼ਬੂਤ ਕਰੇਗੀ।
ਵਪਾਰ ਤੋਂ ਇਲਾਵਾ, ਇੰਡੀਆ ਸਟੂਡੈਂਟਸ ਅਤੇ ਸਕਿੱਲਡ ਵਰਕਰਜ਼ ਲਈ ਨਿਊਜ਼ੀਲੈਂਡ ਜਾਣ ਅਤੇ ਉੱਥੇ ਕੰਮ ਕਰਨ ਦੇ ਵੀਜ਼ਾ ਨਿਯਮ ਕਾਫ਼ੀ ਆਸਾਨ ਕੀਤੇ ਜਾਣਗੇ। ਨਾਲ ਹੀ, ਨਿਊਜ਼ੀਲੈਂਡ ਨੇ ਅਗਲੇ 15 ਸਾਲਾਂ ’ਚ ਇੰਡੀਆ ਅੰਦਰ 20 ਬਿਲੀਅਨ ਅਮਰੀਕੀ ਡਾਲਰ ਨਿਵੇਸ਼ ਕਰਨ ਦਾ ਵਾਅਦਾ ਕੀਤਾ ਹੈ। ਦੋਹਾਂ ਮੁਲਕਾਂ ਨੇ 2030 ਤੱਕ ਆਪਸੀ ਕਾਰੋਬਾਰ ਨੂੰ ਦੁੱਗਣਾ ਕਰਨ ਦਾ ਟੀਚਾ ਮਿੱਥਿਆ ਹੈ।
