ਔਕਲੈਂਡ : New Zealand ਦੇ Housing Market ’ਚ ਸੁਸਤੀ ਦਾ ਦੌਰ ਜਾਰੀ ਹੈ, ਜਿਸ ਕਾਰਨ ਜਾਇਦਾਦ ਵੇਚਣ ਵਾਲਿਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਾਜ਼ਾ Cotality Pain & Gain Report ਦੇ ਅਨੁਸਾਰ, ਤੀਜੀ ਤਿਮਾਹੀ (Q3) ’ਚ resale ਦੌਰਾਨ ਲਗਭਗ ਅੱਧੇ ਅਪਾਰਟਮੈਂਟ ਘਾਟੇ ’ਚ ਵਿਕੇ ਹਨ, ਜਿਨ੍ਹਾਂ ’ਤੇ ਮਾਲਕਾਂ ਨੂੰ ਔਸਤਨ 60,000 ਡਾਲਰ ਦਾ ਨੁਕਸਾਨ ਹੋਇਆ ਹੈ।
ਕੁੱਲ ਮਿਲਾ ਕੇ ਪ੍ਰਾਪਰਟੀ ਦੀ ਮੁੜ-ਵਿਕਰੀ ’ਚ ਮੁਨਾਫ਼ਾ ਕਮਾਉਣ ਵਾਲਿਆਂ ਦੀ ਗਿਣਤੀ 87% ਤੋਂ ਘੱਟ ਕੇ 84% ਰਹਿ ਗਈ ਹੈ, ਜਦੋਂ ਕਿ 2021 ਦੇ ਅੰਤ ’ਚ ਇਹ ਅੰਕੜਾ 99% ਤੋਂ ਵੱਧ ਸੀ। ਹਾਲਾਂਕਿ, ਮੁਨਾਫ਼ੇ ਵਾਲੀ ਵਿਕਰੀ ‘ਤੇ ਔਸਤ ਲਾਭ ਅਜੇ ਵੀ 270,000 ਡਾਲਰ ਦੇ ਕਰੀਬ ਹੈ।
ਮੁੱਖ ਸ਼ਹਿਰਾਂ ਵਿੱਚੋਂ Auckland (25.5%) ਅਤੇ Wellington (20.4%) ’ਚ ਸਭ ਤੋਂ ਵੱਧ ਜਾਇਦਾਦਾਂ ਘਾਟੇ ’ਚ ਵਿਕੀਆਂ ਹਨ। ਇਸ ਤੋਂ ਬਾਅਦ Hamilton (19.1%), Tauranga (15.3%), Christchurch (7.5%) ਅਤੇ Dunedin (6.9%) ਦਾ ਨੰਬਰ ਆਉਂਦਾ ਹੈ। Cotality ਦੇ ਮੁੱਖ ਅਰਥ ਸ਼ਾਸਤਰੀ Kelvin Davidson ਅਨੁਸਾਰ, ਜਿਨ੍ਹਾਂ ਲੋਕਾਂ ਨੇ 2021 ਦੇ ਅੰਤ ਜਾਂ 2022 ਦੇ ਸ਼ੁਰੂ ’ਚ ਬਾਜ਼ਾਰ ਦੇ ਸਿਖਰ ‘ਤੇ ਜਾਇਦਾਦ ਖਰੀਦੀ ਸੀ ਅਤੇ ਸਿਰਫ਼ 4-5 ਸਾਲਾਂ ਬਾਅਦ ਵੇਚ ਰਹੇ ਹਨ, ਉਨ੍ਹਾਂ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਸਭ ਤੋਂ ਵੱਧ ਹੈ।
ਹੁਣ ਸਭ ਦੀਆਂ ਨਜ਼ਰਾਂ ਮੰਗਲਵਾਰ ਨੂੰ ਆਉਣ ਵਾਲੇ ਮਹਿੰਗਾਈ ਦੇ ਅੰਕੜਿਆਂ ਅਤੇ Reserve Bank of New Zealand ਦੀ ਰਿਪੋਰਟ ‘ਤੇ ਹਨ। Monetary Policy Committee ਨੇ Q4 ’ਚ CPI ਮਹਿੰਗਾਈ ਦਰ 3.7% ਤੋਂ ਵਧ ਕੇ 4.4% ਹੋਣ ਦਾ ਅਨੁਮਾਨ ਲਗਾਇਆ ਹੈ, ਪਰ LVR ਜਾਂ DTI ਨਿਯਮਾਂ ’ਚ ਕਿਸੇ ਬਦਲਾਅ ਦੀ ਉਮੀਦ ਨਹੀਂ ਹੈ।
