New Zealand ਦੀ ਆਬਾਦੀ ’ਚ ਦੋ ਸਾਲ ਦਾ ਸਭ ਤੋਂ ਵੱਡਾ ਉਛਾਲ, ਮੰਗ ਵਧਣ ਨਾਲ ਇਕੋਨੋਮੀ ਨੂੰ ਨਵਾਂ ਹੁਲਾਰਾ ਮਿਲਣ ਦੀ ਸੰਭਾਵਨਾ

Sea7 Nz Team
3 Min Read

ਔਕਲੈਂਡ : New Zealand ’ਚ immigration ਦੇ ਵਧਣ ਨਾਲ ਪਿਛਲੇ ਦੋ ਸਾਲਾਂ ਤੋਂ ਵੱਧ ਸਮੇਂ ’ਚ ਆਬਾਦੀ ’ਚ ਸਭ ਤੋਂ ਵਧੀਆ ਤਿਮਾਹੀ ਵਾਧਾ ਦੇਖਣ ਨੂੰ ਮਿਲਿਆ ਹੈ, ਜਿਸ ਨਾਲ housing ਦੀ ਮੰਗ ਅਤੇ ਸਮੁੱਚੇ ਅਰਥਚਾਰੇ ਨੂੰ ਵੱਡਾ ਹੁਲਾਰਾ ਮਿਲਣ ਦੀ ਸੰਭਾਵਨਾ ਹੈ।

Wellington ’ਚ ਮੰਗਲਵਾਰ ਨੂੰ Statistics New Zealand ਨੇ ਦੱਸਿਆ ਕਿ ਸਤੰਬਰ ਤੱਕ ਦੇ ਤਿੰਨ ਮਹੀਨਿਆਂ ’ਚ ਅੰਦਾਜ਼ਨ ਆਬਾਦੀ ’ਚ 15,000 ਲੋਕਾਂ ਜਾਂ 0.3% ਦਾ ਇਜ਼ਾਫਾ ਹੋਇਆ ਹੈ, ਜੋ ਕਿ 2024 ਦੀ ਪਹਿਲੀ ਤਿਮਾਹੀ ਤੋਂ ਬਾਅਦ ਦਾ ਸਭ ਤੋਂ ਵਧੀਆ ਸੁਧਾਰ ਹੈ। ਪਿਛਲੇ ਸਾਲ ਦੇ ਮੁਕਾਬਲੇ ਆਬਾਦੀ 41,100 (ਜਾਂ 0.8%) ਵੱਧ ਕੇ 5.37 million ਤੱਕ ਪਹੁੰਚ ਗਈ ਹੈ।

Statistics New Zealand ਦੇ 30 ਸਤੰਬਰ 2026 ਤੱਕ ਦੇ ਤਾਜ਼ਾ provisional estimates ਮੁਤਾਬਕ, ਦੇਸ਼ ਦੀ ਕੁੱਲ ਆਬਾਦੀ ਹੁਣ 5,372,400 ਹੋ ਗਈ ਹੈ। ਇਸ ਕੁੱਲ ਆਬਾਦੀ ’ਚ 2,664,700 males ਅਤੇ 2,707,600 females ਸ਼ਾਮਲ ਹਨ। ਜੇਕਰ ਉਮਰ ਦੀ ਗੱਲ ਕਰੀਏ ਤਾਂ ਸਮੁੱਚੀ ਆਬਾਦੀ ਦੀ ਔਸਤ ਉਮਰ 38.6 ਸਾਲ ਦਰਜ ਕੀਤੀ ਗਈ ਹੈ, ਜਿਸ ’ਚ males ਦੀ ਔਸਤ ਉਮਰ 37.8 ਸਾਲ ਅਤੇ females ਦੀ 39.4 ਸਾਲ ਹੈ।

ਪਿਛਲੇ ਇੱਕ ਸਾਲ (12 ਮਹੀਨਿਆਂ) ਦੇ ਵਾਧੇ ਦਾ ਵਿਸ਼ਲੇਸ਼ਣ ਕਰਦਿਆਂ ਦੋ ਮੁੱਖ ਕਾਰਨ ਸਾਹਮਣੇ ਆਏ ਹਨ। ਪਹਿਲਾ ਕਾਰਨ natural increase (ਜਨਮ ਅਤੇ ਮੌਤਾਂ ਦਾ ਅੰਤਰ) ਰਿਹਾ, ਜਿਸ ਨਾਲ 18,500 ਲੋਕਾਂ (45%) ਦਾ ਇਜ਼ਾਫਾ ਹੋਇਆ। ਦੂਜਾ ਅਤੇ ਸਭ ਤੋਂ ਅਹਿਮ ਕਾਰਨ net migration (ਆਉਣ ਅਤੇ ਜਾਣ ਵਾਲੇ ਪ੍ਰਵਾਸੀਆਂ ਦਾ ਅੰਤਰ) ਸੀ, ਜਿਸਨੇ 22,600 ਦੇ ਅੰਕੜੇ ਨਾਲ ਕੁੱਲ ਆਬਾਦੀ ਵਿਕਾਸ ’ਚ 55% ਦਾ ਵੱਡਾ ਯੋਗਦਾਨ ਪਾਇਆ।

ਇਸੇ ਤਰ੍ਹਾਂ ਪਿਛਲੀ ਤਿਮਾਹੀ ਦੌਰਾਨ ਹੋਏ 15,000 ਦੇ ਵਾਧੇ ’ਚ ਵੀ net migration (11,700) ਦੀ ਅਹਿਮ ਭੂਮਿਕਾ ਰਹੀ, ਜਦਕਿ natural increase ਸਿਰਫ਼ 3,200 ਰਿਹਾ। ਇਹ ਅੰਕੜੇ ਦਰਸਾਉਂਦੇ ਹਨ ਕਿ ਵਿਦੇਸ਼ਾਂ ਤੋਂ ਆਉਣ ਵਾਲੇ ਮਾਇਗਰੈਂਟਸ New Zealand ਦੇ ਵਿਕਾਸ ਨੂੰ ਮੁੜ ਰਫ਼ਤਾਰ ਦੇ ਰਹੇ ਹਨ।

ਪਰ ਨੌਜਵਾਨਾਂ ਦਾ ਨਿਊਜ਼ੀਲੈਂਡ ’ਚੋਂ ਜਾਣਾ ਜਾਰੀ

ਸਤੰਬਰ 2026 ਤੱਕ ਨਿਊਜ਼ੀਲੈਂਡ ਦੇ ਕੁੱਲ ਮਾਇਗਰੇਸ਼ਨ ’ਚ 22,600 ਦਾ ਵਾਧਾ ਹੋਇਆ ਹੈ। ਇਹ ਵਾਧਾ ਜ਼ਿਆਦਾ ਮਾਇਗਰੈਂਟਸ ਦੇ ਆਉਣ ਅਤੇ ਘੱਟ ਦੇ ਜਾਣ ਕਾਰਨ ਹੋਇਆ। ਹਾਲਾਂਕਿ, ਇਸੇ ਸਮੇਂ ਦੌਰਾਨ 37,800 ਨਿਊਜ਼ੀਲੈਂਡ ਸਿਟੀਜਨਜ਼ ਨੇ ਦੇਸ਼ ਛੱਡਿਆ, ਜੋ ਕਿ ਇੱਕ ਵੱਡਾ ਨੁਕਸਾਨ ਹੈ। ਇਸ ’ਚ ਸਭ ਤੋਂ ਵੱਡੀ ਚਿੰਤਾ ਨੌਜਵਾਨਾਂ ਦਾ ਜਾਣਾ ਹੈ। 15 ਤੋਂ 24 ਸਾਲ ਦੇ 11,500 ਨੌਜਵਾਨਾਂ ਦਾ ਸ਼ੁੱਧ ਨੁਕਸਾਨ ਹੋਇਆ ਹੈ, ਜਿਸ ’ਚ ਖਾਸ ਕਰਕੇ 18 ਅਤੇ 19 ਸਾਲ ਦੇ ਨੌਜਵਾਨਾਂ ਦੀ ਗਿਣਤੀ ਸਭ ਤੋਂ ਵੱਧ ਹੈ।

Share This Article
Leave a Comment

Leave a Reply

Your email address will not be published. Required fields are marked *