Grand Theft Auto (GTA VI) ਦੀ ਰਿਲੀਜ਼ ਕਾਰਨ New Zealand ਦੀ ਆਬਾਦੀ ਹੋ ਸਕਦੀ ਹੈ ਦੁੱਗਣੀ, ਜਾਣੋ ਕਿਵੇਂ!

Sea7 Nz Team
2 Min Read
  • ਦੁਨੀਆ ਭਰ ਦੇ ਗੇਮਰਸ ਲਗਾ ਰਹੇ ਇੱਕ ਦਿਨ ਲਈ ਕੀਵੀ ਬਣਨ ਦੀਆਂ ਤਰਕੀਬਾਂ

ਔਕਲੈਂਡ : ਦੁਨੀਆ ਭਰ ਦੀਆਂ ਕੰਪਨੀਆਂ ਨੂੰ ਵੀਰਵਾਰ ਵਾਲੇ ਦਿਨ ਆਪਣੇ ਨੌਜਵਾਨ ਕਰਮਚਾਰੀਆਂ ਵੱਲੋਂ ਅਚਾਨਕ ਬਿਮਾਰ ਹੋਣ ਦੀਆਂ ਛੁੱਟੀਆਂ ’ਚ ਵੱਡਾ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਇਸ ਦਾ ਕਾਰਨ ਕੋਈ ਬਿਮਾਰੀ ਨਹੀਂ, ਬਲਕਿ ਦੁਨੀਆ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਵੀਡੀਓ ਗੇਮ Grand Theft Auto (GTA) VI ਦੀ ਵੀਰਵਾਰ ਸਵੇਰੇ ਹੋਣ ਵਾਲੀ ਰਿਲੀਜ਼ ਹੈ। 2013 ’ਚ ਆਈ ਇਸ ਸੀਰੀਜ਼ ਦੀ ਪਿਛਲੀ ਗੇਮ ਤੋਂ ਬਾਅਦ, ਗੇਮਰਸ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ।

ਇਸ ਦੌਰਾਨ ਗੇਮ ਨੂੰ ਲਾਂਚ ਕਰਨ ਦੇ ਵੱਖ-ਵੱਖ ਜ਼ੋਨਲ ਸਮੇਂ (staggered release) ਨੇ ਇੱਕ ਅਨੋਖਾ ਟਰੈਂਡ ਪੈਦਾ ਕਰ ਦਿੱਤਾ ਹੈ। New Zealand ’ਚ ਇਹ ਗੇਮ Ireland ਤੋਂ 13 ਘੰਟੇ ਅਤੇ New York ਤੋਂ 18 ਘੰਟੇ ਪਹਿਲਾਂ ਖੇਡਣ ਲਈ ਉਪਲਬਧ ਹੋਵੇਗੀ। ਇਸ ਕਾਰਨ New Zealand, ਜਿਸਦੀ ਅਸਲ ਆਬਾਦੀ 5.4 ਮਿਲੀਅਨ ਹੈ, ਦੀ ਆਬਾਦੀ ਵਰਚੁਅਲ (virtual) ਤੌਰ ‘ਤੇ ਦੁੱਗਣੀ ਹੋਣ ਦੀ ਸੰਭਾਵਨਾ ਹੈ। ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਦੁਨੀਆ ਭਰ ਦੇ ਗੇਮਰਸ ਇੱਕ ਦਿਨ ਲਈ ਕੀਵੀ (Kiwis) ਬਣਨ ਦੀਆਂ ਤਰਕੀਬਾਂ ਲਗਾ ਰਹੇ ਹਨ।

ਆਪਣੇ ਕੰਸੋਲਸ ‘ਤੇ ਜਲਦੀ ਐਕਸੈਸ (early access) ਪਾਉਣ ਲਈ, Xbox ਅਤੇ PlayStation ਦੇ ਯੂਜ਼ਰਸ VPNs ਦੀ ਵਰਤੋਂ ਕਰ ਕੇ ਆਪਣੀ ਇੰਟਰਨੈੱਟ ਲੋਕੇਸ਼ਨ ਨੂੰ New Zealand ਦਿਖਾ ਰਹੇ ਹਨ ਤਾਂ ਜੋ ਉਹ ਬਾਕੀ ਦੁਨੀਆ ਤੋਂ ਅੱਧਾ ਦਿਨ ਪਹਿਲਾਂ ਗੇਮ ਦਾ ਮਜ਼ਾ ਲੈ ਸਕਣ।

ਇਸ ਗੇਮ ਦਾ ਕ੍ਰੇਜ਼ ਇੰਨਾ ਜ਼ਿਆਦਾ ਹੈ ਕਿ Ireland ਦੀ ਇੰਟਰਨੈੱਟ ਐਕਸਚੇਂਜ ਕੰਪਨੀ Inex ਨੇ ਪ੍ਰੀ-ਡਾਊਨਲੋਡਿੰਗ ਦੌਰਾਨ ਹੀ ਇੰਟਰਨੈੱਟ ਟ੍ਰੈਫਿਕ ਦੇ ਪਿਛਲੇ ਸਾਰੇ ਰਿਕਾਰਡ ਟੁੱਟਦੇ ਦੇਖੇ ਹਨ। ਪਿਛਲੀ ਗੇਮ ਦੀਆਂ 235 ਮਿਲੀਅਨ ਕਾਪੀਆਂ ਵਿਕੀਆਂ ਸਨ, ਅਤੇ ਹੁਣ GTA VI ਤੋਂ ਨਵੇਂ ਰਿਕਾਰਡ ਬਣਾਉਣ ਦੀ ਉਮੀਦ ਹੈ।

ਵੀਰਵਾਰ ਨੂੰ ਕਈ ਥਾਵਾਂ ‘ਤੇ ਕੰਮਕਾਜ ਪ੍ਰਭਾਵਿਤ ਹੋ ਸਕਦਾ ਹੈ ਕਿਉਂਕਿ ਲੱਖਾਂ ਗੇਮਰਸ ਅਸਲ ਜ਼ਿੰਦਗੀ ਦਾ ਕੰਮ ਛੱਡ ਕੇ, ਵਰਚੁਅਲ Miami ਦੀਆਂ ਸੜਕਾਂ ‘ਤੇ ਬੈਂਕ ਲੁੱਟਣ ਅਤੇ ਗੱਡੀਆਂ ਚੋਰੀ ਕਰਨ ਦਾ ਆਨੰਦ ਲੈ ਰਹੇ ਹੋਣਗੇ।

Share This Article
Leave a Comment

Leave a Reply

Your email address will not be published. Required fields are marked *