ਇੰਡੀਆ ਅਤੇ ਨਿਊਜ਼ੀਲੈਂਡ ਵਿਚਾਲੇ FTA ’ਤੇ ਹਸਤਾਖ਼ਰ, ਇੰਡੀਆ ਤੋਂ ਸਾਰੇ ਇੰਪੋਰਟ ਹੁਣ ਹੋਣਗੇ ਡਿਊਟੀ-ਮੁਕਤ

Sea7 Nz Team
2 Min Read

ਆਕਲੈਂਡ : ਇੰਡੀਆ ਅਤੇ ਨਿਊਜ਼ੀਲੈਂਡ ਨੇ ਸੋਮਵਾਰ ਨੂੰ ਇੱਕ ਇਤਿਹਾਸਕ ਮੁਕਤ ਵਪਾਰ ਸਮਝੌਤੇ (FTA) ’ਤੇ ਹਸਤਾਖਰ ਕੀਤੇ ਹਨ। ਇਸ ਸਮਝੌਤੇ ਨਾਲ ਦੋਵਾਂ ਦੇਸ਼ਾਂ ਦੇ ਆਰਥਿਕ ਸਬੰਧਾਂ ਵਿੱਚ ਇੱਕ ਨਵਾਂ ਅਧਿਆਏ ਸ਼ੁਰੂ ਹੋਣ ਦੀ ਉਮੀਦ ਹੈ। ਇੰਡੀਆ ਦੇ ਕੇਂਦਰੀ ਵਪਾਰ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਅਤੇ ਨਿਊਜ਼ੀਲੈਂਡ ਦੇ ਵਪਾਰ ਮੰਤਰੀ Todd McClay ਦੀ ਮੌਜੂਦਗੀ ਵਿੱਚ ਇਸ ਸਮਝੌਤੇ ਨੂੰ ਅੰਤਿਮ ਰੂਪ ਦਿੱਤਾ ਗਿਆ।

ਸਮਝੌਤੇ ਦੀਆਂ ਮੁੱਖ ਗੱਲਾਂ:

  • ਜ਼ੀਰੋ ਇੰਪੋਰਟ ਡਿਊਟੀ: ਇਸ ਸਮਝੌਤੇ ਤਹਿਤ ਨਿਊਜ਼ੀਲੈਂਡ ਜਾਣ ਵਾਲੀਆਂ 100% ਇੰਡੀਆ ਦੀਆਂ ਵਸਤੂਆਂ ’ਤੇ ਕੋਈ ਵੀ ਇੰਪੋਰਟ ਡਿਊਟੀ ਨਹੀਂ ਲੱਗੇਗੀ। ਇਸ ਨਾਲ ਇੰਡੀਆ ਦਾ ਕੱਪੜਾ, ਚਮੜਾ (ਖਾਸ ਕਰਕੇ ਆਗਰਾ ਦਾ ਉਦਯੋਗ), ਪਲਾਸਟਿਕ ਅਤੇ ਇੰਜੀਨੀਅਰਿੰਗ ਸਮਾਨ ਨੂੰ ਵੱਡਾ ਫਾਇਦਾ ਹੋਵੇਗਾ।
  • ਰੁਜ਼ਗਾਰ ਅਤੇ ਵੀਜ਼ਾ: ਇੰਡੀਅਨ ਪੇਸ਼ੇਵਰਾਂ ਲਈ ‘ਟੈਂਪਰੇਰੀ ਐਂਪਲਾਇਮੈਂਟ ਐਂਟਰੀ ਵੀਜ਼ਾ’ ਰਾਹੀਂ ਨਵੇਂ ਰਾਹ ਖੁੱਲ੍ਹਣਗੇ। ਹਰ ਸਾਲ ਲਗਭਗ 5,000 ਸਕਿੱਲਡ ਇੰਡੀਅਨ ਪੇਸ਼ੇਵਰਾਂ ਨੂੰ ਤਿੰਨ ਸਾਲਾਂ ਤੱਕ ਨਿਊਜ਼ੀਲੈਂਡ ਵਿੱਚ ਕੰਮ ਕਰਨ ਦੀ ਇਜਾਜ਼ਤ ਮਿਲੇਗੀ।
  • ਨਿਵੇਸ਼: ਨਿਊਜ਼ੀਲੈਂਡ ਨੇ ਅਗਲੇ 15 ਸਾਲਾਂ ਵਿੱਚ ਇੰਡੀਆ ਵਿੱਚ 20 ਬਿਲੀਅਨ ਡਾਲਰ ਦੇ ਨਿਵੇਸ਼ ਦਾ ਵਾਅਦਾ ਕੀਤਾ ਹੈ।
  • ਖੇਤੀਬਾੜੀ ਅਤੇ ਵਾਈਨ: ਨਿਊਜ਼ੀਲੈਂਡ ਤੋਂ ਆਉਣ ਵਾਲੇ ਸੇਬ, ਕੀਵੀਫਰੂਟ ਅਤੇ ਵਾਈਨ ’ਤੇ ਇੰਡੀਆ ਨੇ ਕੁਝ ਰਿਆਇਤਾਂ ਦਿੱਤੀਆਂ ਹਨ, ਜਦਕਿ ਡੇਅਰੀ ਉਤਪਾਦਾਂ (ਦੁੱਧ, ਪਨੀਰ) ਅਤੇ ਕਈ ਸੰਵੇਦਨਸ਼ੀਲ ਖੇਤੀ ਵਸਤੂਆਂ ਨੂੰ ਇਸ ਸਮਝੌਤੇ ਤੋਂ ਬਾਹਰ ਰੱਖ ਕੇ ਇੰਡੀਆ ਦੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕੀਤੀ ਗਈ ਹੈ।

ਇਸ ਸਮਝੌਤੇ ਲਈ ਗੱਲਬਾਤ 2010 ਵਿੱਚ ਸ਼ੁਰੂ ਹੋਈ ਸੀ, ਜੋ ਲੰਬੇ ਸਮੇਂ ਬਾਅਦ 2025 ਵਿੱਚ ਮੁੜ ਸੁਰਜੀਤ ਹੋਈ। ਇਸ ਸਮਝੌਤੇ ਦਾ ਮੁੱਖ ਟੀਚਾ ਦੁਵੱਲੇ ਵਪਾਰ ਨੂੰ ਦੁੱਗਣਾ ਕਰਨਾ ਅਤੇ ਦੋਵਾਂ ਮੁਲਕਾਂ ਵਿਚਾਲੇ ਵਪਾਰਕ ਰੁਕਾਵਟਾਂ ਨੂੰ ਖ਼ਤਮ ਕਰਨਾ ਹੈ।

Share This Article
Leave a Comment

Leave a Reply

Your email address will not be published. Required fields are marked *