ਨਿਊਜ਼ੀਲੈਂਡ ’ਚ ਘਰਾਂ ਦੇ ਰੈਂਟ ਹੁਣ ਸਥਿਰ, ਜਾਣੋ ਕੀ ਕਹਿੰਦੀ ਹੈ ਤਾਜ਼ਾ ਰਿਪੋਰਟ

Sea7 Nz Team
2 Min Read

ਔਕਲੈਂਡ : ਨਿਊਜ਼ੀਲੈਂਡ ’ਚ ਰੈਂਟਲ ਮਾਰਕੀਟ ਸਥਿਰ ਹੋ ਗਈ ਹੈ। Trade Me Property ਦੇ ਤਾਜ਼ਾ ਰੈਂਟਲ ਪ੍ਰਾਈਸ ਇੰਡੈਕਸ ਮੁਤਾਬਕ, ਦੇਸ਼ ਭਰ ’ਚ ਮਕਾਨਾਂ ਦੀ ਸਪਲਾਈ ਘੱਟ ਹੋਣ ਅਤੇ ਟੇਨੈਂਟਸ ਦੀ ਮੰਗ ਲਗਾਤਾਰ ਵਧਣ ਕਾਰਨ ਰੈਂਟ ਸਥਿਰ ਬਣੇ ਹੋਏ ਹਨ।

ਸਤੰਬਰ ਮਹੀਨੇ ’ਚ ਰਾਸ਼ਟਰੀ ਔਸਤ ਹਫ਼ਤਾਵਾਰੀ ਰੈਂਟ 620 ਡਾਲਰ ਰਿਹਾ, ਜੋ ਕਿ ਪਿਛਲੇ ਸਾਲ 2025 ਦੇ ਇਸੇ ਮਹੀਨੇ ਦੇ ਬਰਾਬਰ ਹੈ। ਇਸ ਤੋਂ ਇਲਾਵਾ, Trade Me ’ਤੇ ਨਵੀਂਆਂ ਕਿਰਾਏ ਦੀਆਂ ਲਿਸਟਿੰਗਾਂ ’ਚ 5% ਦੀ ਗਿਰਾਵਟ ਆਈ ਹੈ, ਜਦਕਿ ਕਿਰਾਏਦਾਰਾਂ ਵੱਲੋਂ ਸਰਚ ਕਰਨ ਦੀ ਦਰ ’ਚ 20% ਦਾ ਵਾਧਾ ਦੇਖਿਆ ਗਿਆ ਹੈ।

ਵਿਸ਼ਲੇਸ਼ਕਾਂ ਅਤੇ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਮਕਾਨਾਂ ਦੀ ਘਾਟ ਇਸੇ ਤਰ੍ਹਾਂ ਬਣੀ ਰਹੀ, ਤਾਂ ਗਰਮੀ ਦੇ ਮੌਸਮ ’ਚ ਕਿਰਾਏ ’ਚ ਹੋਰ ਤੇਜ਼ੀ ਆ ਸਕਦੀ ਹੈ। ਆਕਲੈਂਡ (Auckland) ’ਚ ਕਿਰਾਇਆ ਲਗਾਤਾਰ ਦੂਜੇ ਮਹੀਨੇ 660 ਡਾਲਰ ’ਤੇ ਸਥਿਰ ਰਿਹਾ ਹੈ, ਜਦਕਿ ਕਈ ਹੋਰ ਖੇਤਰਾਂ ’ਚ ਸਾਲਾਨਾ ਵਾਧਾ ਦਰਜ ਕੀਤਾ ਗਿਆ ਹੈ। ਖਾਸ ਤੌਰ ’ਤੇ Christchurch ’ਚ ਵੱਡੇ ਘਰਾਂ (5 ਜਾਂ ਇਸ ਤੋਂ ਵੱਧ ਬੈੱਡਰੂਮ ਵਾਲੇ) ਦਾ ਔਸਤ ਹਫ਼ਤਾਵਾਰੀ ਰੈਂਟ 1,110 ਡਾਲਰ ਤੱਕ ਪਹੁੰਚ ਗਿਆ ਹੈ, ਜੋ ਕਿ ਆਕਲੈਂਡ ਅਤੇ ਵੈਲਿੰਗਟਨ ਨਾਲੋਂ ਵੀ ਵੱਧ ਹੈ।

ਇਸ ਸਥਿਤੀ ਨਾਲ ਆਉਣ ਵਾਲੇ ਸਮੇਂ ’ਚ Property Investors ਲਈ ਕਿਰਾਏ ਦੀ ਕਮਾਈ (Rental Yields) ’ਚ ਸੁਧਾਰ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਕਿਰਾਏਦਾਰਾਂ ਲਈ ਘਰ ਲੱਭਣਾ ਲਗਾਤਾਰ ਚੁਣੌਤੀਪੂਰਨ ਹੁੰਦਾ ਜਾ ਰਿਹਾ ਹੈ ਕਿਉਂਕਿ ਮਾਰਕੀਟ ’ਚ ਘਰਾਂ ਦੀ ਕਮੀ ਅਤੇ ਮੰਗ ਦਾ ਅਸੰਤੁਲਨ ਬਣਿਆ ਹੋਇਆ ਹੈ।

TAGGED:
Share This Article
Leave a Comment

Leave a Reply

Your email address will not be published. Required fields are marked *