ਔਕਲੈਂਡ : ਨਿਊਜ਼ੀਲੈਂਡ ਦੇ ਮੌਜੂਦਾ ਹਾਲਾਤ ਦਰਸਾਉਂਦੇ ਹਨ ਕਿ ਪ੍ਰਾਪਰਟੀ ਮਾਰਕੀਟ ਦੀ ਸੁਸਤੀ ਦੇਸ਼ ਦੇ ਲੋਕਾਂ ਦੀ ਜੇਬ ਅਤੇ ਸੰਪਤੀ ’ਤੇ ਸਿੱਧਾ ਅਸਰ ਪਾ ਰਹੀ ਹੈ। Stats NZ ਵੱਲੋਂ ਜਾਰੀ ਕੀਤੀ ਗਈ ਤਾਜ਼ਾ ਰਿਪੋਰਟ ਮੁਤਾਬਕ ਨਿਊਜ਼ੀਲੈਂਡ ਦੀ ਆਰਥਿਕਤਾ ਅਤੇ ਆਮ ਲੋਕਾਂ ਨੂੰ ਵੱਡਾ ਝਟਕਾ ਲੱਗਿਆ ਹੈ। ਜੂਨ ਤਿਮਾਹੀ ਦੌਰਾਨ Kiwi ਪਰਿਵਾਰਾਂ ਦੀ ਕੁੱਲ ਸੰਪਤੀ (net worth) ’ਚ 8.4 ਬਿਲੀਅਨ ਡਾਲਰ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਪਿਛਲੀ ਮਾਰਚ ਤਿਮਾਹੀ ਦੇ ਮੁਕਾਬਲੇ 0.3% ਦੀ ਕਮੀ ਹੈ।
ਇਸ ਵੱਡੇ ਆਰਥਿਕ ਝਟਕੇ ਦਾ ਸਭ ਤੋਂ ਮੁੱਖ ਕਾਰਨ Land values (ਜ਼ਮੀਨਾਂ ਦੀਆਂ ਕੀਮਤਾਂ) ਦਾ ਲਗਾਤਾਰ ਡਿੱਗਣਾ ਮੰਨਿਆ ਜਾ ਰਿਹਾ ਹੈ। ਅੰਕੜਿਆਂ ਅਨੁਸਾਰ ਜ਼ਮੀਨਾਂ ਦੀਆਂ ਕੀਮਤਾਂ ’ਚ 3.8% ਦੀ ਕਮੀ ਆਈ ਹੈ, ਜਿਸ ਕਾਰਨ ਲਗਭਗ 26.2 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ। ਇਸਦੇ ਨਾਲ ਹੀ, equity ਅਤੇ ਹੋਰ ਨਿਵੇਸ਼ਾਂ ’ਚ ਵੀ 0.8% ਭਾਵ 9.5 ਬਿਲੀਅਨ ਡਾਲਰ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ।
ਭਾਵੇਂ ਕਿ ਇਹ ਅੰਕੜੇ ਚਿੰਤਾ ਵਾਲੇ ਹਨ, ਪਰ ਕੁਝ ਖੇਤਰਾਂ ਨੇ ਸਥਿਤੀ ਨੂੰ ਹੋਰ ਖਰਾਬ ਹੋਣ ਤੋਂ ਬਚਾਇਆ। Buildings (ਇਮਾਰਤਾਂ) ਦੀਆਂ ਕੀਮਤਾਂ ’ਚ 9.6 ਬਿਲੀਅਨ ਡਾਲਰ ਦਾ ਵਾਧਾ ਹੋਇਆ। ਕਰੰਸੀ ਅਤੇ ਬੈਂਕ ਡਿਪਾਜ਼ਿਟ ’ਚ ਵੀ 5 ਬਿਲੀਅਨ ਡਾਲਰ ਦਾ ਇਜ਼ਾਫਾ ਹੋਇਆ, ਜਦਕਿ insurance ਅਤੇ pension ਸਕੀਮਾਂ ਦੀ ਕੀਮਤ ’ਚ 15.9 ਬਿਲੀਅਨ ਡਾਲਰ ਦਾ ਵੱਡਾ ਵਾਧਾ ਦਰਜ ਕੀਤਾ ਗਿਆ ਹੈ।
ਕਰਜ਼ਿਆਂ ਦੀ ਗੱਲ ਕਰੀਏ ਤਾਂ ਲੋਕਾਂ ਸਿਰ loan liabilities ਦਾ ਬੋਝ 1.1% ਵੱਧ ਗਿਆ ਹੈ, ਜੋ ਕਿ 3.5 ਬਿਲੀਅਨ ਡਾਲਰ ਬਣਦਾ ਹੈ। ਦੂਜੇ ਪਾਸੇ, ਘਰੇਲੂ ਬੱਚਤਾਂ (household saving) ਵੀ 117 ਮਿਲੀਅਨ ਡਾਲਰ ਘੱਟ ਕੇ 2.5 ਬਿਲੀਅਨ ਡਾਲਰ ਰਹਿ ਗਈਆਂ ਹਨ। ਹਾਲਾਂਕਿ, ਇੱਕ ਰਾਹਤ ਵਾਲੀ ਗੱਲ ਇਹ ਹੈ ਕਿ ਲੋਕਾਂ ਦੀ net disposable income ’ਚ 0.7% (436 ਮਿਲੀਅਨ ਡਾਲਰ) ਅਤੇ ਕਰਮਚਾਰੀਆਂ ਦੀ ਆਮਦਨ ’ਚ 1% ਦਾ ਮਾਮੂਲੀ ਵਾਧਾ ਹੋਇਆ ਹੈ।
