ਨਿਊਜ਼ੀਲੈਂਡ ’ਚ ਮਾਈਗਰੈਂਟ ਨਰਸਾਂ ਤੋਂ ਮੁਫ਼ਤ ਕੰਮ ਕਰਵਾਉਣ ਦੇ ਕੇਸ ’ਚ Experion Care ਨੂੰ 51,000 ਡਾਲਰ ਤੋਂ ਵੱਧ ਦਾ ਜੁਰਮਾਨਾ

Sea7 Nz Team
2 Min Read

ਔਕਲੈਂਡ : ਨਿਊਜ਼ੀਲੈਂਡ ਦੀ Employment Relations Authority ਨੇ ਇੱਕ ਵੱਡਾ ਫੈਸਲਾ ਸੁਣਾਉਂਦਿਆਂ Experion Care NZ Limited ਅਤੇ ਇਸ ਦੇ ਡਾਇਰੈਕਟਰ ਅਵਿਰਲ ਗਰਗ ਨੂੰ ਆਪਣੇ 10 ਵਰਕਰਜ਼ ਨੂੰ ਲਗਭਗ 51,925 ਡਾਲਰ ਦਾ ਬਕਾਇਆ ਅਦਾ ਕਰਨ ਦਾ ਹੁਕਮ ਦਿੱਤਾ ਹੈ। Experion ਛੇ ਵੱਖ-ਵੱਖ ਥਾਵਾਂ ’ਤੇ ਬਜ਼ੁਰਗਾਂ ਦੀ ਦੇਖਭਾਲ (aged-care) ਕਰਨ ਵਾਲੀ ਇੱਕ ਸੰਸਥਾ ਹੈ, ਜਿੱਥੇ ਲਗਭਗ 150 ਸਟਾਫ ਮੈਂਬਰ 160 ਬਜ਼ੁਰਗਾਂ ਦੀ ਦੇਖਭਾਲ ਕਰਦੇ ਹਨ। ਇਹ ਕਾਰਵਾਈ ਇੱਕ Labour Inspector (MBIE) ਦੀ ਜਾਂਚ ਤੋਂ ਬਾਅਦ ਕੀਤੀ ਗਈ ਹੈ।

ਮਾਮਲੇ ਅਨੁਸਾਰ, ਕੰਪਨੀ ਨੇ ਅਕਤੂਬਰ 2023 ਤੋਂ ਸਤੰਬਰ 2025 ਦਰਮਿਆਨ 10 ਮਾਇਗਰੈਂਟਸ ਨੂੰ Registered Nurses ਦੀ ਨੌਕਰੀ ਦਿੱਤੀ ਸੀ। ਪਰ ਵੀਜ਼ਾ ਪ੍ਰਕਿਰਿਆ ਪੂਰੀ ਹੋਣ ਦੀ ਉਡੀਕ ਕਰਦਿਆਂ, ਇਨ੍ਹਾਂ ਵਰਕਰਾਂ ਤੋਂ volunteer ਦੇ ਤੌਰ ’ਤੇ ਕੰਮ ਲਿਆ ਗਿਆ ਅਤੇ ਉਨ੍ਹਾਂ ਨੂੰ ਕੋਈ ਸੈਲਰੀ ਨਹੀਂ ਦਿੱਤੀ ਗਈ। ਜਾਂਚ ਵਿੱਚ ਸਾਹਮਣੇ ਆਇਆ ਕਿ ਇਨ੍ਹਾਂ ਵਰਕਰਾਂ ਨੇ 193 ਸ਼ਿਫਟਾਂ ’ਚ ਕੁੱਲ 1,500 ਘੰਟਿਆਂ ਤੋਂ ਵੱਧ ਬਿਨਾਂ ਸੈਲਰੀ ਤੋਂ ਕੰਮ ਕੀਤਾ। ਚਾਰ ਵਰਕਰਾਂ ਨੇ ਪਬਲਿਕ ਛੁੱਟੀਆਂ ਵਾਲੇ ਦਿਨ ਵੀ ਮੁਫਤ ਸ਼ਿਫਟਾਂ ਲਗਾਈਆਂ।

ਇਸ ਸ਼ੋਸ਼ਣ ਦਾ ਸ਼ਿਕਾਰ ਹੋਣ ਵਾਲੇ ਵਰਕਰਾਂ ’ਚ Suman Lata, Anisha Ushakumari, Sharmaine Magbanua, Jesteena George, Arlin Monisha, Elizabeth Michael, Feba Ponnachan, Lincy Lawrence, Teena George, ਅਤੇ Lanie Juntilla ਹਨ।

Experion ਨੇ ਜਾਂਚ ’ਚ ਪੂਰਾ ਸਹਿਯੋਗ ਦਿੱਤਾ ਅਤੇ Minimum Wage Act, Wages Protection Act, ਅਤੇ Holidays Act ਦੇ ਨਿਯਮਾਂ ਦੀ ਉਲੰਘਣਾ ਨੂੰ ਸਵੀਕਾਰ ਕੀਤਾ ਹੈ। ਦੋਵਾਂ ਧਿਰਾਂ ਨੇ ਮੰਨਿਆ ਕਿ ਭਾਵੇਂ ਇਹ ਜਾਣਬੁੱਝ ਕੇ ਕੀਤਾ ਗਿਆ ਸ਼ੋਸ਼ਣ ਨਹੀਂ ਸੀ, ਪਰ ਇਸ ਨਾਲ ਮਾਇਗਰੈਂਟਸ ਦਾ ਨੁਕਸਾਨ ਹੋਇਆ।

Authority ਦੀ ਮੈਂਬਰ Sarah Kennedy-Martin ਵੱਲੋਂ ਜਾਰੀ Consent Determination ਮੁਤਾਬਕ, Experion ਨੂੰ ਤੈਅ ਸਮੇਂ ਦੇ ਅੰਦਰ 51,925.45 ਡਾਲਰ ਦੀ ਰਕਮ ਅਦਾ ਕਰਨੀ ਪਵੇਗੀ। ਵਰਕਰਾਂ ਨੂੰ ਪੂਰਾ ਪੈਸਾ ਮਿਲਣ ਤੋਂ ਬਾਅਦ ਡਾਇਰੈਕਟਰ ਅਵਿਰਲ ਗਰਗ ਖਿਲਾਫ ਦਾਅਵਾ ਵਾਪਸ ਲੈ ਲਿਆ ਜਾਵੇਗਾ। ਇਸ ਦੇ ਨਾਲ ਹੀ ਕੰਪਨੀ ਨੂੰ ਕਾਨੂੰਨੀ ਖਰਚਿਆਂ ਵਜੋਂ MBIE ਨੂੰ 2,500 ਡਾਲਰ ਵੀ ਦੇਣੇ ਪੈਣਗੇ। ਕੰਪਨੀ ਨੇ ਕਿਹਾ ਹੈ ਕਿ ਉਹ ਇਸ ਘਟਨਾ ਬਾਰੇ ਇੱਕ ਰਿਪੋਰਟ ਵੀ ਪ੍ਰਕਾਸ਼ਿਤ ਕਰਨਗੇ ਤਾਂ ਜੋ ਬਾਕੀ ਸੈਕਟਰ ਵੀ ਇਸ ਤੋਂ ਸਬਕ ਲੈ ਸਕਣ।

Share This Article
Leave a Comment

Leave a Reply

Your email address will not be published. Required fields are marked *