ਨਿਊਜ਼ੀਲੈਂਡ ਦੇ Hastings ’ਚ ਇੰਡੀਅਨ ਮੂਲ ਦੇ ਮਾਲਕ ਦੀ ਸੂਪਰਮਾਰਕੀਟ ਹੋਵੇਗੀ ਬੰਦ, ਨਵੀਂ Woolworths ਦੀ ਸ਼ੁਰੂਆਤ ਕਾਰਨ ਕੀਤਾ ਗਿਆ ਫ਼ੈਸਲਾ

Sea7 Nz Team
2 Min Read

ਆਕਲੈਂਡ : Hastings ਦੇ ਸਬਅਰਬ ਵਿੱਚ ਸਥਿਤ ਇੰਡੀਅਨ ਮੂਲ ਦੇ ਨੀਰਵ ਪਟੇਲ ਦੀ ਸਹਿ-ਮਲਕੀਅਤ ਵਾਲੀ ਇੱਕ ਸੁਤੰਤਰ ਸੁਪਰਮਾਰਕੀਟ, Flaxmere Supermarket, ਨੇ ਅਧਿਕਾਰਤ ਤੌਰ ’ਤੇ ਜੁਲਾਈ ਦੇ ਪਹਿਲੇ ਹਫ਼ਤੇ ਦੇ ਅੰਤ ਵਿੱਚ ਬੰਦ ਹੋਣ ਦਾ ਐਲਾਨ ਕਰ ਦਿੱਤਾ ਹੈ। ਇਹ ਫੈਸਲਾ ਕਮਰਸ਼ੀਅਲ ਦਿੱਗਜ Woolworths ਦੇ ਇੱਕ ਨਵੇਂ 25 ਮਿਲੀਅਨ ਡਾਲਰ ਦੇ ਸਟੋਰ ਦੇ ਖੁੱਲ੍ਹਣ ਤੋਂ ਤੁਰੰਤ ਬਾਅਦ ਲਿਆ ਗਿਆ ਹੈ।

TW Property ਦੇ ਚੀਫ ਐਗਜ਼ੀਕਿਊਟਿਵ Terry May ਅਨੁਸਾਰ, Flaxmere Village Shopping Centre ਦੇ ਵੱਡੇ ਪੱਧਰ ‘ਤੇ ਹੋ ਰਹੇ ਨਵੀਨੀਕਰਨ (redevelopment) ਲਈ ਇਸ ਇਮਾਰਤ ਨੂੰ ਢਾਹਿਆ ਜਾਵੇਗਾ, ਜਿਸ ਦੇ ਵਿਚਕਾਰੋਂ ਇੱਕ ਨਵਾਂ ਰੋਡ ਕੱਢਿਆ ਜਾਣਾ ਹੈ। ਇਸ ਦੇ ਨਾਲ ਹੀ, ਪਿਛਲੇ 30 ਸਾਲਾਂ ਤੋਂ ਸੇਵਾਵਾਂ ਦੇ ਰਹੀ Flaxmere Pharmacy ਵੀ ਹੁਣ ਨਵੇਂ Woolworths ਕੰਪਲੈਕਸ ਦੇ ਅੰਦਰ ਸ਼ਿਫਟ ਹੋ ਜਾਵੇਗੀ, ਜਿੱਥੇ ਲੋਕਾਂ ਨੂੰ NZ Post ਅਤੇ Kiwibank ਵਰਗੀਆਂ ਸਹੂਲਤਾਂ ਵੀ ਮਿਲਣਗੀਆਂ।

ਔਖੇ ਸਮੇਂ ’ਚ ਕਮਿਊਨਿਟੀ ਦੀ ਸੇਵਾ ਕਰਨ ਲਈ ਮੇਅਰ ਨੇ ਕੀਤਾ ਧਨਵਾਦ

ਇਸ ਸੁਪਰਮਾਰਕੀਟ ਦੀ ਸ਼ੁਰੂਆਤ ਅਪ੍ਰੈਲ 2025 ਵਿੱਚ Anugrah Ltd ਵੱਲੋਂ ਉਸ ਸਮੇਂ ਕੀਤੀ ਗਈ ਸੀ ਜਦੋਂ Foodstuffs ਨੇ ਆਪਣਾ New World ਸਟੋਰ ਬੰਦ ਕਰ ਦਿੱਤਾ ਸੀ। ਮੁਸ਼ਕਲ ਸਮੇਂ ਵਿੱਚ ਸਥਾਨਕ ਲੋਕਾਂ ਅਤੇ ਬਜ਼ੁਰਗਾਂ ਨੂੰ ਰਾਹਤ ਦੇਣ ਵਾਲੀ ਇਸ ਮਾਰਕੀਟ ਦੇ ਮਾਲਕਾਂ ਨੇ ਕਿਹਾ ਕਿ ਉਨ੍ਹਾਂ ਨੇ ਕਮਿਊਨਿਟੀ ਦੀ ਸੇਵਾ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕੀਤੀ। Mayor Wendy Schollum ਨੇ ਔਖੇ ਸਮੇਂ ਵਿੱਚ ਬਿਹਤਰੀਨ ਸੇਵਾਵਾਂ ਨਿਭਾਉਣ ਲਈ ਸੁਪਰਮਾਰਕੀਟ ਦੇ ਸਟਾਫ਼ ਅਤੇ ਮਾਲਕਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ।

Share This Article
Leave a Comment

Leave a Reply

Your email address will not be published. Required fields are marked *