ਨਿਊਜ਼ੀਲੈਂਡ ’ਚ ਸਿੱਖਾਂ ਅਤੇ ਹਿੰਦੂਆਂ ਵਿਰੁਧ ਨਫ਼ਰਤ ਭਰੇ ਬਿਆਨਾਂ ਨੂੰ ਲੈ ਕੇ ਵਿਵਾਦ, ਪੁਲਿਸ ਵੱਲੋਂ ਜਾਂਚ ਸ਼ੁਰੂ

Sea7 Nz Team
2 Min Read

ਆਕਲੈਂਡ : ਨਿਊਜ਼ੀਲੈਂਡ ਦੇ Ethnic Communities Minister, Mark Mitchell ਨੇ Destiny Church ਦੇ ਮੁਖੀ Brian Tamaki ਵੱਲੋਂ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਗਈ ਇੱਕ ਵਿਵਾਦਿਤ ਵੀਡੀਓ ਦੀ ਸਖ਼ਤ ਨਿੰਦਾ ਕੀਤੀ ਹੈ। Brian Tamaki ਨੇ ਆਪਣੀ ਵੀਡੀਓ ਵਿੱਚ ਨਿਊਜ਼ੀਲੈਂਡ ਵਿੱਚੋਂ ਹਿੰਦੂ, ਸਿੱਖ ਅਤੇ ਮੁਸਲਿਮ ਭਾਈਚਾਰਿਆਂ ਨੂੰ ਬਾਹਰ ਕੱਢਣ ਅਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਭੜਕਾਊ ਗੱਲ ਕਹੀ ਸੀ।

ਬੁੱਧਵਾਰ ਨੂੰ ਫੇਸਬੁੱਕ ’ਤੇ ਪੋਸਟ ਕੀਤੀ ਗਈ ਇੱਕ ਵੀਡੀਓ ਵਿੱਚ, Brian Tamaki ਨੇ ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਆਪਣੇ ਦੇਸ਼ ਵਿੱਚੋਂ ਇਸਾਈਆਂ ਨੂੰ ਬਾਹਰ ਕੱਢਣ ਦੇ ਦੋਸ਼ ਲਗਾਏ ਹਨ। Tamaki ਨੇ ਕਿਹਾ, ‘‘ਉਹ (ਮੋਦੀ) ਇਸ ਵੇਲੇ ਭਾਰਤ ਨੂੰ ਸਾਰੇ ਇਸਾਈਆਂ ਤੋਂ ਮੁਕਤ ਕਰ ਰਹੇ ਹਨ ਅਤੇ ਚਰਚ ਦੀਆਂ ਇਮਾਰਤਾਂ ਨੂੰ ਸਾੜ ਰਹੇ ਹਨ। ਮੈਨੂੰ ਲੱਗਦਾ ਹੈ ਕਿ ਸਾਨੂੰ ਵੀ ਇਸੇ ਤਰ੍ਹਾਂ ਜਵਾਬ ਦੇਣਾ ਚਾਹੀਦਾ ਹੈ। ਆਓ ਨਿਊਜ਼ੀਲੈਂਡ ਵਿੱਚੋਂ ਹਿੰਦੂਆਂ, ਸਿੱਖਾਂ ਅਤੇ ਮੁਸਲਮਾਨਾਂ ਨੂੰ ਬਾਹਰ ਕੱਢੀਏ। ਅਤੇ, ਜੇਕਰ ਉਹ ਉੱਥੇ ਚਰਚਾਂ ਨੂੰ ਸਾੜ ਰਹੇ ਹਨ, ਤਾਂ ਕਿਉਂ ਨਾ ਅਸੀਂ ਇੱਥੇ ਮਸਜਿਦਾਂ ਅਤੇ ਉਨ੍ਹਾਂ ਦੇ ਮੰਦਰਾਂ ਨੂੰ ਸਾੜ ਦੇਈਏ? ਅਦਲੇ ਦਾ ਬਦਲਾ।’’ ਇਸ ਫੇਸਬੁੱਕ ਪੋਸਟ ’ਤੇ ਹਜ਼ਾਰਾਂ ਲਾਈਕਸ ਆ ਚੁੱਕੇ ਹਨ।

ਇਸ ’ਤੇ ਪ੍ਰਤੀਕਿਰਿਆ ਦਿੰਦੇ ਹੋਏ Mark Mitchell ਨੇ Brian Tamaki ਨੂੰ ਇੱਕ ‘ਡਰਪੋਕ ਬੁਲੀ’ ਕਰਾਰ ਦਿੱਤਾ ਅਤੇ ਕਿਹਾ ਕਿ ਅਜਿਹੀਆਂ ਹਰਕਤਾਂ ਦੇਸ਼ ਦੇ ਸਮਾਜਿਕ ਤਾਣੇ-ਬਾਣੇ ਨੂੰ ਤੋੜਨ ਲਈ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਦੇਸ਼ ਵਿੱਚ ਸਾਰੇ ਭਾਈਚਾਰਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ।

ਦੂਜੇ ਪਾਸੇ, New Zealand Police ਦੇ ਬੁਲਾਰੇ ਅਨੁਸਾਰ, ਪੁਲਿਸ ਇਸ ਵੀਡੀਓ ਦਾ ਮੁਲਾਂਕਣ Human Rights Act ਦੇ ਤਹਿਤ ਕਰ ਰਹੀ ਹੈ ਅਤੇ ਕਾਨੂੰਨੀ ਮਾਹਿਰਾਂ ਦੀ ਸਲਾਹ ਲਈ ਜਾ ਰਹੀ ਹੈ। ਪੁਲਿਸ ਨੇ ਭਾਰਤੀ ਅਤੇ ਹੋਰ ਘੱਟ ਗਿਣਤੀ ਭਾਈਚਾਰਿਆਂ ਦੇ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਉਨ੍ਹਾਂ ਦੀ ਸੁਰੱਖਿਆ ਅਤੇ ਭਲਾਈ ਪੁਲਿਸ ਦੀ ਮੁੱਖ ਤਰਜੀਹ ਹੈ।

ਦੂਜੇ ਪਾਸੇ, Brian Tamaki ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਹ ਸਿਰਫ਼ ਪ੍ਰਵਾਸ ਅਤੇ ਮਨੁੱਖੀ ਅਧਿਕਾਰਾਂ ਦੇ ਮੁੱਦਿਆਂ ’ਤੇ ਬੋਲ ਰਹੇ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ Destiny Church ਨਾਲ ਜੁੜੇ ਪ੍ਰਦਰਸ਼ਨਕਾਰੀਆਂ ਵੱਲੋਂ ਸਿੱਖ ਨਗਰ ਕੀਰਤਨਾਂ (Sikh processions) ਵਿੱਚ ਵਿਘਨ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਚੁੱਕੀਆਂ ਹਨ।

TAGGED:
Share This Article
Leave a Comment

Leave a Reply

Your email address will not be published. Required fields are marked *