ਨਿਊਜ਼ੀਲੈਂਡ ’ਚ ਜਤਿੰਦਰ ਸਿੰਘ ਅਤੇ ਉਸ ਦੀ ਕੀਵੀਫਰੂਟ ਕੰਪਨੀ ਨੂੰ ਲੱਗਾ 135k ਦਾ ਜੁਰਮਾਨਾ, ਮਾਇਗਰੈਂਟ ਵਰਕਰਾਂ ਦੇ ਸੋਸ਼ਣ ਦਾ ਸੀ ਦੋਸ਼

Sea7 Nz Team
2 Min Read

ਆਕਲੈਂਡ: ਨਿਊਜ਼ੀਲੈਂਡ ਵਿੱਚ ਇੱਕ ਕੀਵੀਫਰੂਟ ਕੰਪਨੀ ਅਤੇ ਉਸ ਦੇ ਡਾਇਰੈਕਟਰ ਨੂੰ ਮਾਇਗਰੈਂਟ ਵਰਕਰਾਂ ਦੇ ਸ਼ੋਸ਼ਣ ਅਤੇ ਰੁਜ਼ਗਾਰ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ 135,000 ਡਾਲਰ ਦਾ ਭਾਰੀ ਜੁਰਮਾਨਾ ਕੀਤਾ ਗਿਆ ਹੈ।

Employment Relations Authority (ERA) ਦੇ ਫੈਸਲੇ ਮੁਤਾਬਕ, ਦੋਸਾਂਝ ਹੋਰਟੀਕਲਚਰ ਲਿਮਟਡ (DHL) ਨੂੰ 90,000 ਡਾਲਰ ਅਤੇ ਇਸ ਦੇ ਡਾਇਰੈਕਟਰ ਜਤਿੰਦਰ ਸਿੰਘ ਨੂੰ 45,000 ਡਾਲਰ ਦਾ ਜੁਰਮਾਨਾ ਅਦਾ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਜੁਰਮਾਨੇ ਵਿੱਚੋਂ 20,000 ਡਾਲਰ ਸਿੱਧੇ ਤੌਰ ’ਤੇ ਪ੍ਰਭਾਵਿਤ ਹੋਏ ਚਾਰ ਵਰਕਰਾਂ ਨੂੰ ਦਿੱਤੇ ਜਾਣਗੇ।

Labour Inspectorate ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਕੰਪਨੀ ਨੇ ਚਾਰ ਮਾਈਗ੍ਰੈਂਟ ਵਰਕਰਾਂ ਨਾਲ ਤਨਖਾਹਾਂ ਦੀ ਹੇਰਾਫੇਰੀ ਕੀਤੀ। ਮੁੱਖ ਉਲੰਘਣਾਵਾਂ ’ਚ ਮਜ਼ਦੂਰਾਂ ਦੇ ਰੁਜ਼ਗਾਰ ਦਾ ਸਹੀ ਰਿਕਾਰਡ ਨਾ ਰੱਖਣਾ, ਗਾਰੰਟੀਸ਼ੁਦਾ ਘੰਟਿਆਂ ਦੇ ਬਾਵਜੂਦ ਵਰਕਰਾਂ ਤੋਂ ਮੁਫ਼ਤ ’ਚ ਕੰਮ ਕਰਵਾਉਣਾ, ਇੱਕ ਵਰਕਰ ਕੋਲੋਂ ਨੌਕਰੀ ਦੇ ਬਦਲੇ 4,500 ਦਾ ਪ੍ਰੀਮੀਅਮ ਲੈਣਾ ਸ਼ਾਮਲ ਹਨ।

ਇਹੀ ਨਹੀਂ ਕੰਪਨੀ ’ਤੇ ਪਾਬੰਦੀ ਵੀ ਲਗਾ ਦਿੱਤੀ ਗਈ ਹੈ। ਵਰਕਰਾਂ ਵੱਲੋਂ Zespri ਕੋਲ ਸ਼ਿਕਾਇਤ ਕਰਨ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ ਸੀ। ਜਾਂਚ ਤੋਂ ਬਾਅਦ Zespri ਨੇ ਕੰਪਨੀ ਦੀ ਕ੍ਰੇਡੈਂਸ਼ੀਅਲ (Compliance Assessment Verification) ਨੂੰ ਰੱਦ ਕਰ ਦਿੱਤਾ ਹੈ, ਜਿਸ ਕਾਰਨ ਹੁਣ ਇਹ ਕੰਪਨੀ ਕੀਵੀਫਰੂਟ ਇੰਡਸਟਰੀ ਵਿੱਚ ਕੰਮ ਨਹੀਂ ਕਰ ਸਕੇਗੀ।

Labour Inspectorate ਦੇ ਅਧਿਕਾਰੀ Kevin Finnegan ਨੇ ਕਿਹਾ ਕਿ ਇਹ ਫੈਸਲਾ ਹੋਰਨਾਂ ਮਾਲਕਾਂ ਲਈ ਇੱਕ ਸਖ਼ਤ ਚੇਤਾਵਨੀ ਹੈ ਕਿ ਵਰਕਰਾਂ ਦੇ ਹੱਕਾਂ ਨਾਲ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Share This Article
Leave a Comment

Leave a Reply

Your email address will not be published. Required fields are marked *