ਨਿਊਜ਼ੀਲੈਂਡ ਦੇ ਵੱਡੇ ਸ਼ਹਿਰਾਂ ’ਚ Renters ਲਈ ਰਾਹਤ ਦੀ ਖ਼ਬਰ, ਪਰ South Island ’ਚ Rent ਵਧਣਾ ਜਾਰੀ

Sea7 Nz Team
2 Min Read

ਆਕਲੈਂਡ : ਨਿਊਜ਼ੀਲੈਂਡ ਦੇ ਵੱਡੇ ਸ਼ਹਿਰਾਂ ’ਚ Renters ਲਈ ਕੁਝ ਰਾਹਤ ਦੀ ਖ਼ਬਰ ਹੈ, ਜਿੱਥੇ Rent ਵਿੱਚ ਮਾਮੂਲੀ ਗਿਰਾਵਟ ਦੇਖੀ ਗਈ ਹੈ। ਹਾਲਾਂਕਿ, South Island ਦੇ ਕੁਝ ਹਿੱਸਿਆਂ ’ਚ ਕਿਰਾਏ ਅਜੇ ਵੀ ਲਗਾਤਾਰ ਵਧ ਰਹੇ ਹਨ। Trade Me ਦੇ ਤਾਜ਼ਾ Rental Price Index ਅਨੁਸਾਰ, ਜੂਨ ਵਿੱਚ ਦੇਸ਼ ਭਰ ਵਿੱਚ ਔਸਤ ਹਫ਼ਤਾਵਾਰੀ ਕਿਰਾਇਆ (national median weekly rent) 620 ਡਾਲਰ ’ਤੇ ਸਥਿਰ ਰਿਹਾ, ਜੋ ਕਿ May ਅਤੇ June 2025 ਦੇ ਬਰਾਬਰ ਹੈ।

Auckland ’ਚ ਹਫ਼ਤਾਵਾਰੀ ਕਿਰਾਇਆ 1.5% ਘਟ ਕੇ 660 ਡਾਲਰ ਹੋ ਗਿਆ ਹੈ, ਜਦਕਿ Wellington ਵਿੱਚ ਇਹ 0.8% ਦੀ ਗਿਰਾਵਟ ਨਾਲ 595 ਡਾਲਰ ’ਤੇ ਆ ਗਿਆ ਹੈ। ਦੂਜੇ ਪਾਸੇ, South Island ਦੇ ਖੇਤਰਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। Otago ’ਚ ਸਲਾਨਾ 8% ਦੇ ਵੱਡੇ ਵਾਧੇ ਨਾਲ ਕਿਰਾਇਆ 650 ਡਾਲਰ ਤੱਕ ਪਹੁੰਚ ਗਿਆ ਹੈ, ਜੋ ਹੁਣ Bay of Plenty ਦੇ ਬਰਾਬਰ ਹੈ। ਇਸ ਤੋਂ ਇਲਾਵਾ, Nelson/Tasman ਵਿੱਚ ਕਿਰਾਇਆ 7% ਵਧ ਕੇ 610 ਡਾਲਰ ਅਤੇ Canterbury ’ਚ 5.5% ਵਧ ਕੇ 580 ਡਾਲਰ ਹੋ ਗਿਆ ਹੈ।

rent

Trade Me Property ਦੇ ਬੁਲਾਰੇ Casey Wylde ਅਨੁਸਾਰ, 2024 ਦੇ ਉੱਚ ਪੱਧਰ ਤੋਂ ਬਾਅਦ ਹੁਣ ਮਾਰਕੀਟ ਸਥਿਰ ਹੋ ਚੁੱਕੀ ਹੈ। ਹਾਲਾਂਕਿ ਕਿਰਾਏ ਸਥਿਰ ਹਨ, ਪਰ ਕਿਰਾਏ ਦੇ ਮਕਾਨਾਂ ਦੀ ਮੰਗ ਮਜ਼ਬੂਤ ਬਣੀ ਹੋਈ ਹੈ। ਪਿਛਲੇ ਸਾਲ ਦੇ ਮੁਕਾਬਲੇ ਭਾਲ ਗਤੀਵਿਧੀਆਂ ਵਿੱਚ 15% ਦਾ ਵਾਧਾ ਦੇਖਿਆ ਗਿਆ ਹੈ, ਜਦੋਂ ਕਿ ਨਵੀਆਂ listings ’ਚ 4% ਦਾ ਵਾਧਾ ਹੋਇਆ ਹੈ।

Share This Article
Leave a Comment

Leave a Reply

Your email address will not be published. Required fields are marked *