ਨਿਊਜ਼ੀਲੈਂਡ ’ਚ 5 ਸਾਲ ਦੀ ਉਮਰ ਤੱਕ ਦੇ 43% ਬੱਚੇ ਦੰਦਾਂ ਦੀ ਖਰਾਬੀ ਤੋਂ ਪੀੜਤ

Sea7 Nz Team
1 Min Read

ਆਕਲੈਂਡ : ਨਿਊਜ਼ੀਲੈਂਡ ਡੈਂਟਲ ਐਸੋਸੀਏਸ਼ਨ ਦੀ ਸਾਲ 2026 ਦੀ ਨਵੀਂ Oral Health Report Card ਦੇ ਅਨੁਸਾਰ, ਨਿਊਜ਼ੀਲੈਂਡ ਵਿੱਚ 5 ਸਾਲ ਦੀ ਉਮਰ ਤੱਕ ਪਹੁੰਚਣ ਵਾਲੇ ਬੱਚਿਆਂ ’ਚੋਂ ਸਿਰਫ਼ 57% ਹੀ ਦੰਦਾਂ ਦੀ ਖੋੜ (Tooth Decay) ਤੋਂ ਮੁਕਤ ਹਨ। ਇਸ ਦਾ ਮਤਲਬ ਹੈ ਕਿ 43% ਬੱਚੇ ਪਹਿਲਾਂ ਹੀ ਇਸ ਬੀਮਾਰੀ ਦਾ ਸ਼ਿਕਾਰ ਹੋ ਚੁੱਕੇ ਹਨ।

ਰਿਪੋਰਟ ’ਚ ਸਾਹਮਣੇ ਆਇਆ ਹੈ ਕਿ 90% ਮਾਪੇ ਮੰਨਦੇ ਹਨ ਕਿ ਉਨ੍ਹਾਂ ਦੇ ਬੱਚਿਆਂ ਦੇ ਦੰਦਾਂ ਦੀ ਸਿਹਤ ਵਧੀਆ ਹੈ, ਪਰ ਅਸਲ ਅੰਕੜੇ ਇਸ ਦੇ ਉਲਟ ਹਨ। ਸਿਰਫ਼ 63% ਬੱਚੇ ਹੀ ਦਿਨ ਵਿੱਚ ਦੋ ਵਾਰ Fluoride Toothpaste ਨਾਲ ਬਰੱਸ਼ ਕਰਦੇ ਹਨ।

Association ਦੇ President Dave Excell ਦਾ ਕਹਿਣਾ ਹੈ ਕਿ Parents ਨੂੰ ਆਪਣੇ 8-9 ਸਾਲ ਤੱਕ ਦੇ ਬੱਚਿਆਂ ਦੇ ਬਰੱਸ਼ ਕਰਨ ’ਤੇ ਖਾਸ ਧਿਆਨ ਅਤੇ ਦੇਖਰੇਖ ਰੱਖਣੀ ਚਾਹੀਦੀ ਹੈ।

ਇਸ ਤੋਂ ਇਲਾਵਾ, ਸਰਕਾਰੀ ਸਿਹਤ ਸੰਭਾਲ ਪ੍ਰਣਾਲੀ ਵਿੱਚ ਵੀ ਦੇਰੀ ਦੇਖਣ ਨੂੰ ਮਿਲ ਰਹੀ ਹੈ। ਮੌਜੂਦਾ ਸਮੇਂ ਵਿੱਚ ਲਗਭਗ 4,500 ਬੱਚੇ Hospital Level Dental Care ਲਈ Waiting List ’ਤੇ ਹਨ। ਹਰ ਸਾਲ ਲਗਭਗ 7,500 ਤੋਂ 8,000 ਬੱਚਿਆਂ ਨੂੰ ਦੰਦਾਂ ਦੇ ਇਲਾਜ ਲਈ General Anaesthetic ਦੀ ਲੋੜ ਪੈਂਦੀ ਹੈ, ਜੋ ਕਿ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ।

Share This Article
Leave a Comment

Leave a Reply

Your email address will not be published. Required fields are marked *