ਨਿਊਜ਼ੀਲੈਂਡ : ਕਰਨਪ੍ਰੀਤ ਸਿੰਘ ਨੂੰ ਰੇਪ ਕੇਸ ’ਚ ਜੇਲ੍ਹ ਦੀ ਸਜ਼ਾ

Sea7 Nz Team
1 Min Read

ਹੈਮਿਲਟਨ : ਨਿਊਜ਼ੀਲੈਂਡ ਦੀ ਇੱਕ ਅਦਾਲਤ ਨੇ Care Worker ਕਰਨਪ੍ਰੀਤ ਸਿੰਘ ਨੂੰ supported accommodation ਵਿੱਚ ਰਹਿ ਰਹੀ ਇੱਕ ਬੇਵੱਸ ਅਤੇ ਗੰਭੀਰ ਰੂਪ ’ਚ ਪੀੜਤ ਮਹਿਲਾ ਨਾਲ ਰੇਪ ਕਰਨ ਅਤੇ ਸਰੀਰਕ ਸ਼ੋਸ਼ਣ ਦੀ ਕੋਸ਼ਿਸ਼ ਦੇ ਦੋਸ਼ ਹੇਠ 8 ਸਾਲ, 3 ਮਹੀਨੇ ਅਤੇ 2 ਹਫ਼ਤਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ।

Hamilton District Court ’ਚ ਜੱਜ Philip Crayton ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਕਰਨਪ੍ਰੀਤ ਸਿੰਘ ਨੇ ਆਪਣੇ ਅਹੁਦੇ ਅਤੇ ਭਰੋਸੇ ਦਾ ਗਲਤ ਫਾਇਦਾ ਉਠਾਇਆ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਬਿਨਾਂ ਨਿਗਰਾਨੀ ਤੋਂ ਆਪਣੇ ਕੰਮ ਦੇ ਪਹਿਲੇ ਦਿਨ ’ਤੇ ਸੀ। ਪੀੜਤ ਮਹਿਲਾ, ਜੋ ਕਿ ਇੱਕ ਕਾਰ ਹਾਦਸੇ ਤੋਂ ਬਾਅਦ ਗੰਭੀਰ ਸੱਟਾਂ ਨਾਲ ਜੂਝ ਰਹੀ ਸੀ, ਦੇ ਘਰ ਬਗੈਰ ਇਜਾਜ਼ਤ ਦਾਖਲ ਹੋ ਕੇ ਉਸ ਨੇ ਇਸ ਘਿਨੌਣੀ ਵਾਰਦਾਤ ਨੂੰ ਅੰਜਾਮ ਦਿੱਤਾ।

ਅਦਾਲਤ ਨੂੰ ਦਿੱਤੇ ਆਪਣੇ ਬਿਆਨ ਵਿੱਚ ਪੀੜਤਾ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਉਹ ਡਰੀ ਹੋਈ ਹੈ ਅਤੇ ਮਾਨਸਿਕ ਤਣਾਅ ਵਿੱਚੋਂ ਗੁਜ਼ਰ ਰਹੀ ਹੈ। ਸਰਕਾਰੀ ਵਕੀਲ Kasey Dillon ਅਤੇ ਬਚਾਅ ਪੱਖ ਦੇ ਵਕੀਲ Kerry Tustin ਵਿਚਕਾਰ ਜੇਲ੍ਹ ਦੀਆਂ ਸ਼ਰਤਾਂ ਅਤੇ ਸਜ਼ਾ ’ਚ ਛੋਟ ਨੂੰ ਲੈ ਕੇ ਬਹਿਸ ਹੋਈ।

ਅਦਾਲਤ ਨੇ ਸਪੱਸ਼ਟ ਕੀਤਾ ਕਿ ਜੇਲ੍ਹ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਕਰਨਪ੍ਰੀਤ ਸਿੰਘ ਨੂੰ ਤੁਰੰਤ ਇੰਡੀਆ ਡਿਪੋਰਟ ਕਰ ਦਿੱਤਾ ਜਾਵੇਗਾ।

Share This Article
Leave a Comment

Leave a Reply

Your email address will not be published. Required fields are marked *