ਔਕਲੈਂਡ : ਨਿਊਜ਼ੀਲੈਂਡ ’ਚ ਘਰਾਂ ਦੀਆਂ ਕੀਮਤਾਂ ਅਤੇ ਮੌਰਗੇਜ ਖਰਚਿਆਂ ’ਚ ਸੁਧਾਰ ਹੋਣ ਦੇ ਬਾਵਜੂਦ Tauranga ਦੇਸ਼ ਦਾ ਸਭ ਤੋਂ ਘੱਟ ਕਿਫਾਇਤੀ (least affordable) ਮੁੱਖ ਕੇਂਦਰ ਬਣਿਆ ਹੋਇਆ ਹੈ। Cotality ਦੀ ਤਾਜ਼ਾ ਰਿਪੋਰਟ ਅਨੁਸਾਰ, 2026 ਦੀ ਦੂਜੀ ਤਿਮਾਹੀ ’ਚ Tauranga ’ਚ ਮਕਾਨ ਦੀ ਔਸਤ ਕੀਮਤ ਪਰਿਵਾਰਕ ਆਮਦਨ ਨਾਲੋਂ 7.8 ਗੁਣਾ ਦਰਜ ਕੀਤੀ ਗਈ ਹੈ। ਹਾਲਾਂਕਿ ਇਹ 2021 ਦੇ ਉੱਚ ਪੱਧਰ (11.7 ਗੁਣਾ) ਨਾਲੋਂ ਕਾਫੀ ਬਿਹਤਰ ਹੈ, ਪਰ ਫਿਰ ਵੀ ਇਹ Auckland (7.2), Christchurch (6.7), Hamilton (6.3), Dunedin (6.1) ਅਤੇ Wellington (5.5) ਨਾਲੋਂ ਵੱਧ ਹੈ।
ਰਿਪੋਰਟ ਮੁਤਾਬਕ Tauranga ’ਚ ਮੌਰਗੇਜ ਦੀਆਂ ਕਿਸ਼ਤਾਂ ਘਰੇਲੂ ਆਮਦਨ ਦਾ ਲਗਭਗ 47% ਹਿੱਸਾ ਲੈ ਰਹੀਆਂ ਹਨ। ਸ਼ਹਿਰ ’ਚ ਘਰ ਦੀ ਔਸਤ ਕੀਮਤ 953,546 ਡਾਲਰ ਅਤੇ ਸਾਲਾਨਾ ਘਰੇਲੂ ਆਮਦਨ 122,887 ਡਾਲਰ ਹੈ, ਜਿੱਥੇ 20% ਡਿਪਾਜ਼ਿਟ ਜੋੜਨ ਲਈ 10.3 ਸਾਲ ਦਾ ਸਮਾਂ ਲੱਗਦਾ ਹੈ।
Cotality ਦੇ ਮੁੱਖ ਅਰਥਸ਼ਾਸਤਰੀ Kelvin Davidson ਦਾ ਕਹਿਣਾ ਹੈ ਕਿ ਬਾਹਰੋਂ ਆਉਣ ਵਾਲੇ ਅਮੀਰ ਨਿਵੇਸ਼ਕਾਂ ਕਾਰਨ ਇੱਥੇ ਕੀਮਤਾਂ ਉੱਚੀਆਂ ਰਹਿੰਦੀਆਂ ਹਨ, ਪਰ ਸਥਾਨਕ ਖਰੀਦਦਾਰਾਂ ਲਈ ਹਾਲਾਤ ਪਹਿਲਾਂ ਨਾਲੋਂ ਬਿਹਤਰ ਹੋਏ ਹਨ। 2026 ’ਚ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਦੀ ਹਿੱਸੇਦਾਰੀ ਵੱਧ ਕੇ 24% ਹੋ ਗਈ ਹੈ।
Priority One ਦੇ ਮੁਖੀ Dave Courtney ਅਤੇ Tauranga Mayor Mahe Drysdale ਨੇ ਕਿਹਾ ਕਿ ਆਬਾਦੀ ਦੇ ਵਾਧੇ ਦੇ ਮੁਕਾਬਲੇ ਬੁਨਿਆਦੀ ਢਾਂਚਾ ਅਤੇ ਕਮਾਈ ਨਾ ਵਧਣਾ ਵੱਡੀ ਚੁਣੌਤੀ ਹੈ, ਜਿਸ ਲਈ ਨਵੇਂ ਹਾਊਸਿੰਗ ਪ੍ਰੋਜੈਕਟਾਂ ’ਤੇ ਕੰਮ ਕੀਤਾ ਜਾ ਰਿਹਾ ਹੈ। Harcourts ਦੇ Simon Martin ਅਨੁਸਾਰ ਤੱਟੀ ਇਲਾਕਿਆਂ ਦੀ ਵੱਧ ਮੰਗ ਕਾਰਨ ਵੀ ਇੱਥੇ ਜਾਇਦਾਦ ਦੀਆਂ ਕੀਮਤਾਂ ਉੱਚੀਆਂ ਰਹਿੰਦੀਆਂ ਹਨ।

ਦੂਜੇ ਪਾਸੇ, ਨਿਊਜ਼ੀਲੈਂਡ ਦੇ ਹਾਊਸਿੰਗ ਮਾਰਕੀਟ ’ਚ ਮੰਦੀ ਦਾ ਦੌਰ ਜਾਰੀ ਹੈ। ਜੁਲਾਈ ਮਹੀਨੇ ਦੌਰਾਨ ਦੇਸ਼ ਭਰ ’ਚ ਪ੍ਰਾਪਰਟੀ ਦੀ ਵਿਕਰੀ ’ਚ ਲਗਾਤਾਰ ਸੱਤਵੇਂ ਮਹੀਨੇ ਗਿਰਾਵਟ ਦਰਜ ਕੀਤੀ ਗਈ। Cotality ਦੇ ਤਾਜ਼ਾ Housing Chart Pack ਅਨੁਸਾਰ, ਜੁਲਾਈ ’ਚ ਕੁੱਲ 6,935 ਪ੍ਰਾਪਰਟੀਜ਼ ਦੇ ਸੌਦੇ ਹੋਏ, ਜੋ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ 6.4% ਘੱਟ ਹਨ।
