ਨਿਊਜ਼ੀਲੈਂਡ ’ਚ Work ਅਤੇ Student Visas ’ਚ ਭਾਰੀ ਉਛਾਲ, ਪਰ Residence Visas ਦੇ ਅੰਕੜੇ ਘਟੇ

Sea7 Nz Team
2 Min Read

ਔਕਲੈਂਡ : ਨਿਊਜ਼ੀਲੈਂਡ ’ਚ ਰਹਿਣ, ਕੰਮ ਕਰਨ ਅਤੇ ਪੜ੍ਹਾਈ ਕਰਨ ਆਉਣ ਵਾਲੇ ਮਾਈਗਰੈਂਟਸ ਦੇ ਰੁਝਾਨ ’ਚ ਇੱਕ ਵੱਡਾ ਬਦਲਾਅ ਸਾਹਮਣੇ ਆਇਆ ਹੈ। Ministry of Business Innovation and Employment (MBIE) ਅਤੇ Immigration NZ ਦੇ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ’ਚ ਵਿਦੇਸ਼ੀ ਵਰਕਰਜ਼ ਅਤੇ ਸਟੂਡੈਂਟਸ ਦੀ ਗਿਣਤੀ ਲਗਾਤਾਰ ਵਧ ਰਹੀ ਹੈ, ਜਦਕਿ Residence Visas (ਪੱਕੀ ਰਿਹਾਇਸ਼) ਮਿਲਣ ਦੀ ਦਰ ’ਚ ਗਿਰਾਵਟ ਦਰਜ ਕੀਤੀ ਗਈ ਹੈ।

ਜਾਰੀ ਅੰਕੜਿਆਂ ਅਨੁਸਾਰ, ਅਗਸਤ ਮਹੀਨੇ ਦੇ ਅੰਤ ਤੱਕ ਨਿਊਜ਼ੀਲੈਂਡ ’ਚ Work Visas ’ਤੇ ਮੌਜੂਦ ਲੋਕਾਂ ਦੀ ਕੁੱਲ ਗਿਣਤੀ 4.2% ਵਧ ਕੇ 2,00,805 ਹੋ ਗਈ ਹੈ। ਪਿਛਲੇ 12 ਮਹੀਨਿਆਂ ’ਚ ਕੁੱਲ 2,00,967 Work Visas ਮਨਜ਼ੂਰ ਕੀਤੇ ਗਏ, ਜੋ ਪਿਛਲੇ ਸਾਲ ਨਾਲੋਂ 6.8% ਵੱਧ ਹਨ। ਇਕੱਲੇ ਅਗਸਤ ਮਹੀਨੇ ’ਚ 17,499 Work Visas ਨੂੰ ਮਨਜ਼ੂਰੀ ਦਿੱਤੀ ਗਈ, ਜੋ ਸਾਲਾਨਾ ਆਧਾਰ ’ਤੇ 3.0% ਦਾ ਵਾਧਾ ਦਰਸਾਉਂਦੀ ਹੈ।

ਦੂਜੇ ਪਾਸੇ, ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ’ਚ ਵੀ ਚੋਖਾ ਵਾਧਾ ਹੋਇਆ ਹੈ। ਅਗਸਤ ਦੇ ਅੰਤ ਤੱਕ ਦੇਸ਼ ’ਚ 93,618 ਲੋਕ Student Visas ’ਤੇ ਸਨ, ਜੋ ਪਿਛਲੇ ਸਾਲ ਨਾਲੋਂ 9.2% ਅਤੇ 2024 ਦੇ ਮੁਕਾਬਲੇ 28.1% ਵੱਧ ਹਨ। ਇਨ੍ਹਾਂ ’ਚੋਂ 55,827 ਸਟੂਡੈਂਟਸ ਫੀਸ ਭਰਨ ਵਾਲੇ ਹਨ, ਜਿਨ੍ਹਾਂ ’ਚ 9.5% ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ, Work Visa ਧਾਰਕਾਂ ਦੇ 33,579 Dependents ਵੀ ਸਕੂਲਾਂ ’ਚ ਦਾਖ਼ਲ ਹਨ, ਜੋ 2016 ਤੋਂ ਬਾਅਦ ਦਾ ਸਭ ਤੋਂ ਵੱਡਾ ਅੰਕੜਾ ਹੈ।

ਇਸ ਦੇ ਉਲਟ, Residence Visas ਦੀ ਮਨਜ਼ੂਰੀ ’ਚ ਮੰਦੀ ਦੇਖਣ ਨੂੰ ਮਿਲੀ ਹੈ। ਪਿਛਲੇ 12 ਮਹੀਨਿਆਂ ਦੌਰਾਨ ਕੁੱਲ 47,577 Residence Visas ਮਨਜ਼ੂਰ ਕੀਤੇ ਗਏ, ਜੋ ਪਿਛਲੇ ਸਾਲ ਦੇ ਮੁਕਾਬਲੇ 9.7% ਘੱਟ ਹਨ। ਅਗਸਤ ਮਹੀਨੇ ’ਚ 3,702 Residence Visas ਪ੍ਰਵਾਨ ਹੋਏ, ਜੋ ਬੀਤੇ ਸਾਲ ਨਾਲੋਂ 7.0% ਅਤੇ 2024 ਦੇ ਮੁਕਾਬਲੇ 32.5% ਘੱਟ ਹਨ। ਅੰਕੜੇ ਸਾਫ਼ ਕਰਦੇ ਹਨ ਕਿ ਸਰਕਾਰ ਆਰਜ਼ੀ ਵੀਜ਼ਿਆਂ ਨੂੰ ਹੱਲਾਸ਼ੇਰੀ ਦੇ ਰਹੀ ਹੈ, ਪਰ ਪੱਕੀ ਰਿਹਾਇਸ਼ ਦੇ ਨਿਯਮਾਂ ’ਤੇ ਸਖ਼ਤੀ ਬਰਕਰਾਰ ਹੈ।

Share This Article
Leave a Comment

Leave a Reply

Your email address will not be published. Required fields are marked *