New Zealand ’ਚ Migrant Workers ਤੋਂ ਹਰ ਹਫ਼ਤੇ ਕਰਾਇਆ 98 ਘੰਟੇ ਕੰਮ, ਅੱਧੇ ਦਿਨਾਂ ਦੀ ਤਨਖ਼ਾਹ ਦਿੱਤੀ ਤਨਖ਼ਾਹ

Sea7 Nz Team
2 Min Read
  • Christchurch ਦੇ ਮੋਟਲ ਮਾਲਕ ਨੂੰ ਮਾਇਗਰੈਂਟਸ ਦੇ ਸ਼ੋਸ਼ਣ ਲਈ ਸਜ਼ਾ
  • ਸੋਸ਼ਣ ਕਰ ਰਹੀ ਕੰਪਨੀ ਸਰਕਾਰ ਤੋਂ ਲੈਂਦੀ ਰਹੀ ਮੋਟੇ ਫ਼ੰਡ

ਔਕਲੈਂਡ : New Zealand ਦੇ ਸ਼ਹਿਰ Christchurch ’ਚ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ Migrant Workers ਦਾ ਬੁਰੀ ਤਰ੍ਹਾਂ ਸ਼ੋਸ਼ਣ ਕਰਨ ਵਾਲੇ ਮੋਟਲ ਮਾਲਕ ਨੂੰ ਅਦਾਲਤ ਨੇ ਸਜ਼ਾ ਸੁਣਾਈ ਹੈ। Jian Li, ਜੋ ਕਿ Fei Huang Teng Da Ltd ਅਤੇ 315 Motel Riccarton ਦਾ ਮਾਲਕ ਅਤੇ ਸੰਚਾਲਕ ਹੈ, ਨੂੰ 7.5 ਮਹੀਨਿਆਂ ਦੀ ‘home detention’ ਦੀ ਸਜ਼ਾ ਦਿੱਤੀ ਗਈ ਹੈ। ਉਸ ਨੇ Immigration Act 2009 ਦੇ ਤਹਿਤ ਸ਼ੋਸ਼ਣ ਦੇ 7 ਦੋਸ਼ ਕਬੂਲ ਕੀਤੇ ਹਨ।

Immigration New Zealand (INZ) ਵੱਲੋਂ ਕੀਤੀ ਗਈ ਜਾਂਚ ’ਚ ਇਹ ਖੁਲਾਸਾ ਹੋਇਆ ਹੈ ਕਿ ਫਰਵਰੀ 2017 ਤੋਂ ਦਸੰਬਰ 2021 ਦਰਮਿਆਨ ਚਾਰ ਮਾਈਗਰੈਂਟ ਵਰਕਰਜ਼ ਤੋਂ ਹਫ਼ਤੇ ’ਚ 84 ਤੋਂ 98 ਘੰਟੇ ਕੰਮ ਲਿਆ ਗਿਆ, ਪਰ ਉਨ੍ਹਾਂ ਨੂੰ ਤਨਖਾਹ ਸਿਰਫ਼ 40 ਘੰਟਿਆਂ ਦੀ ਦਿੱਤੀ ਗਈ। ਵਰਕਰਜ਼ ਨੂੰ ਸਵੇਰੇ 7:30 ਤੋਂ ਰਾਤ 9:30 ਤੱਕ, ਹਫ਼ਤੇ ਦੇ 7 ਦਿਨ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ। ਉਨ੍ਹਾਂ ਨੂੰ ਘੱਟੋ-ਘੱਟ ਤਨਖਾਹ ਅਤੇ Holidays Act ਦੇ ਹੱਕਾਂ ਤੋਂ ਵੀ ਵਾਂਝਾ ਰੱਖਿਆ ਗਿਆ। ਅਦਾਲਤ ਵੱਲੋਂ ਕੰਪਨੀ ਨੂੰ ਪਹਿਲਾਂ ਹੀ ਵਰਕਰਜ਼ ਨੂੰ $115,077.26 ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਜਾ ਚੁੱਕਾ ਹੈ।

ਇਸ ਮਾਮਲੇ ਦਾ ਸਭ ਤੋਂ ਹੈਰਾਨੀਜਨਕ ਪਹਿਲੂ ਇਹ ਹੈ ਕਿ ਜਿਸ ਸਮੇਂ ਵਰਕਰਜ਼ ਦਾ ਸ਼ੋਸ਼ਣ ਹੋ ਰਿਹਾ ਸੀ, ਉਸੇ ਸਮੇਂ ਇਹ ਕੰਪਨੀ ਸਰਕਾਰ ਤੋਂ ਮੋਟੇ ਫੰਡ ਲੈ ਰਹੀ ਸੀ। Ministry of Social Development (MSD) ਦੇ ਅੰਕੜਿਆਂ ਮੁਤਾਬਕ, ਕੰਪਨੀ ਨੇ ਅਪ੍ਰੈਲ 2021 ਤੋਂ ਸਤੰਬਰ 2022 ਦੇ ਵਿਚਕਾਰ ’emergency housing grants’ ਵਜੋਂ 1.27 ਮਿਲੀਅਨ ਡਾਲਰ ਹਾਸਲ ਕੀਤੇ।

INZ ਦੇ ਅਧਿਕਾਰੀ Jason Perry ਨੇ ਸਖ਼ਤ ਸ਼ਬਦਾਂ ’ਚ ਕਿਹਾ ਕਿ ਜੋ ਮਾਲਕ ਆਪਣੇ ਮੁਲਾਜ਼ਮਾਂ ਦੀ ਮਜਬੂਰੀ ਦਾ ਫਾਇਦਾ ਚੁੱਕਦੇ ਹਨ, ਉਨ੍ਹਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ।

Share This Article
Leave a Comment

Leave a Reply

Your email address will not be published. Required fields are marked *