ਔਕਲੈਂਡ : ਪਿਛਲੇ ਕੁਝ ਦਹਾਕਿਆਂ ਤੋਂ ਦੁਨੀਆ ਭਰ ’ਚ ਨੌਜਵਾਨਾਂ ’ਚ ਵੱਧ ਰਹੇ ਕੈਂਸਰ ਦੇ ਮਾਮਲਿਆਂ ਨੇ ਡਾਕਟਰਾਂ ਅਤੇ ਵਿਗਿਆਨੀਆਂ ਦੀ ਚਿੰਤਾ ਵਧਾ ਦਿੱਤੀ ਹੈ। ਅਮਰੀਕਾ ’ਚ 2013 ਤੋਂ 2022 ਦੇ ਵਿਚਕਾਰ 20 ਤੋਂ 49 ਸਾਲ ਦੇ ਨੌਜਵਾਨਾਂ ’ਚ Colorectal Cancer ਦੇ ਮਾਮਲੇ ਹਰ ਸਾਲ 3% ਦੀ ਦਰ ਨਾਲ ਵਧੇ ਹਨ। ਪਹਿਲਾਂ ਇਸ ਪਿੱਛੇ ਮਾੜੀ ਜੀਵਨ ਸ਼ੈਲੀ ਅਤੇ Ultra-processed foods ਨੂੰ ਮੁੱਖ ਕਾਰਨ ਮੰਨਿਆ ਜਾਂਦਾ ਸੀ, ਪਰ ਹੁਣ ਵਿਗਿਆਨੀਆਂ ਨੂੰ ਇੱਕ ਨਵਾਂ ਅਤੇ ਗੰਭੀਰ ਕਾਰਨ ਮਿਲਿਆ ਹੈ, ਜੋ ਕਿ Microplastics ਹੈ।
China ਦੀ Central South University ਦੇ ਖੋਜਕਰਤਾਵਾਂ ਵੱਲੋਂ ਹਾਲ ਹੀ ’ਚ ਕੀਤੇ ਗਏ ਇੱਕ ਅਧਿਐਨ ’ਚ ਸਾਹਮਣੇ ਆਇਆ ਹੈ ਕਿ Styrofoam ਦੇ ਕੱਪਾਂ ਅਤੇ ਡੱਬਿਆਂ ’ਚ ਵਰਤਿਆ ਜਾਣ ਵਾਲਾ Polystyrene Nanoplastics ਅੰਤੜੀਆਂ ’ਚ ਟਿਊਮਰ (ਰਸੌਲੀ) ਦੇ ਵਾਧੇ ਨੂੰ ਤੇਜ਼ ਕਰਦਾ ਹੈ। ਇਹ ਸੂਖਮ ਪਲਾਸਟਿਕ ਦੇ ਕਣ ਕੋਲਨ ’ਚ ਜਮ੍ਹਾ ਹੋ ਜਾਂਦੇ ਹਨ, ਜੋ ਅੰਤੜੀਆਂ ਦੇ ਸੈੱਲਾਂ ਅਤੇ ਚੰਗੇ ਬੈਕਟੀਰੀਆ ਦੇ ਸੰਤੁਲਨ ਨੂੰ ਵਿਗਾੜਦੇ ਹਨ।
University of South Carolina ਦੇ ਪ੍ਰੋਫੈਸਰ Lorne Hofseth ਅਨੁਸਾਰ, ਕੈਂਸਰ ਨੂੰ ਵਿਕਸਿਤ ਹੋਣ ’ਚ ਲਗਭਗ 20 ਸਾਲ ਲੱਗਦੇ ਹਨ। 1990 ਦੇ ਦਹਾਕੇ ’ਚ ਸ਼ੁਰੂ ਹੋਏ ਇਸ ਵਾਧੇ ਦੀਆਂ ਜੜ੍ਹਾਂ 1970 ਦੇ ਦਹਾਕੇ ਨਾਲ ਜੁੜੀਆਂ ਹਨ, ਜਦੋਂ ਦੁਨੀਆ ਭਰ ’ਚ ਪਲਾਸਟਿਕ ਅਤੇ ਸਿੰਥੈਟਿਕ ਰੰਗਾਂ ਦੀ ਵਰਤੋਂ ਤੇਜ਼ੀ ਨਾਲ ਵਧੀ ਸੀ।
New Zealand ਦੀ University of Otago ਦੇ ਪ੍ਰੋਫੈਸਰ Frank Frizelle ਦਾ ਕਹਿਣਾ ਹੈ ਕਿ ਅੱਜ ਦੇ ਨੌਜਵਾਨ ਪਹਿਲਾਂ ਨਾਲੋਂ ਘੱਟ ਸ਼ਰਾਬ ਅਤੇ ਤੰਬਾਕੂ ਵਰਤਦੇ ਹਨ, ਪਰ ਫਿਰ ਵੀ ਕੈਂਸਰ ਵੱਧ ਰਿਹਾ ਹੈ। ਉਹਨਾਂ ਦੱਸਿਆ ਕਿ Microplastics ਅੰਤੜੀਆਂ ਦੀ ਸੁਰੱਖਿਆ ਕਰਨ ਵਾਲੀ Mucous Layer ’ਚ ਛੇਕ ਕਰ ਦਿੰਦੇ ਹਨ, ਜਿਸ ਨਾਲ ਜ਼ਹਿਰੀਲੇ ਤੱਤ ਸਿੱਧਾ ਅੰਤੜੀਆਂ ਦੀਆਂ ਕੰਧਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ।
ਮਾਹਿਰਾਂ ਅਨੁਸਾਰ ਇਸ ਤੋਂ ਬਚਣ ਲਈ Austria ਵਾਂਗ 40 ਸਾਲ ਦੀ ਉਮਰ ਤੋਂ ਹੀ ਸ਼ੁਰੂਆਤੀ Screening ਕਰਵਾਉਣੀ ਚਾਹੀਦੀ ਹੈ। ਇਸ ਤੋਂ ਇਲਾਵਾ, ਪਲਾਸਟਿਕ ਦੇ ਡੱਬਿਆਂ ’ਚ ਖਾਣਾ ਜਾਂ ਪੀਣ ਵਾਲੀਆਂ ਚੀਜ਼ਾਂ ਗਰਮ ਕਰਨ ਤੋਂ ਤੁਰੰਤ ਪਰਹੇਜ਼ ਕਰਨਾ ਚਾਹੀਦਾ ਹੈ।
