ਆਕਲੈਂਡ : ਚੀਨ ਸਰਕਾਰ ਨੇ ਇੱਕ ਬੇਮਿਸਾਲ ਕਦਮ ਚੁੱਕਦੇ ਹੋਏ ਨਿਊਜ਼ੀਲੈਂਡ ਦੇ ਚਾਰ ਸੰਸਦ ਮੈਂਬਰਾਂ (MPs) ’ਤੇ ਇੱਕ ਸਾਲ ਲਈ ਚੀਨ ਦੀ ਯਾਤਰਾ ਕਰਨ ’ਤੇ ਪਾਬੰਦੀ ਲਗਾ ਦਿੱਤੀ ਹੈ। ਇਨ੍ਹਾਂ ਵਿੱਚ National Party ਦੇ Maureen Pugh, Labour Party ਦੇ Duncan Webb, NZ First ਦੇ David Wilson ਅਤੇ ACT Party ਦੇ Laura McClure ਸ਼ਾਮਲ ਹਨ। ਇਹ ਕਾਰਵਾਈ ਉਨ੍ਹਾਂ ਵੱਲੋਂ ਮਈ ਮਹੀਨੇ ਵਿੱਚ Taiwan ਦਾ ਦੌਰਾ ਕਰਨ ਤੋਂ ਬਾਅਦ ਕੀਤੀ ਗਈ ਹੈ।
ਨਿਊਜ਼ੀਲੈਂਡ ਦੇ Foreign Minister Winston Peters ਨੇ ਇਸ ਫੈਸਲੇ ’ਤੇ ਹੈਰਾਨੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ ਦੇ MPs ਦਹਾਕਿਆਂ ਤੋਂ Taiwan ਜਾਂਦੇ ਰਹੇ ਹਨ ਅਤੇ ਇਹ ਉਨ੍ਹਾਂ ਦੀ One China ਪਾਲਿਸੀ ਦੇ ਖਿਲਾਫ ਨਹੀਂ ਹੈ। ਉਨ੍ਹਾਂ ਨੇ MFAT ਅਧਿਕਾਰੀਆਂ ਨੂੰ ਚੀਨੀ ਪ੍ਰਸ਼ਾਸਨ ਕੋਲ ਇਸ ਸਬੰਧੀ ਚਿੰਤਾ ਪ੍ਰਗਟਾਉਣ ਦੇ ਹੁਕਮ ਦਿੱਤੇ ਹਨ।
ਦੂਜੇ ਪਾਸੇ, ਆਸਟ੍ਰੇਲੀਆ ਦੀ Foreign Affairs Minister Penny Wong ਨੇ ਵੀ ਇਸ ਕਦਮ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਆਪਣੀ ਯਾਤਰਾ ਦੇ ਫੈਸਲੇ ਲੈਣ ਲਈ ਸੁਤੰਤਰ ਹਨ ਅਤੇ ਚੀਨ ਵੱਲੋਂ ਅਜਿਹਾ ਦਬਾਅ ਬਣਾਉਣਾ ਬਿਲਕੁਲ ਯੋਗ ਨਹੀਂ ਹੈ। ਆਸਟ੍ਰੇਲੀਆ ਇਸ ਮੁੱਦੇ ਨੂੰ ਬੀਜਿੰਗ ਅਤੇ ਕੈਨਬਰਾ ਵਿੱਚ ਚੀਨੀ ਅਧਿਕਾਰੀਆਂ ਕੋਲ ਚੁੱਕੇਗਾ।
ਜਦਕਿ ਚੀਨੀ ਹਾਈ ਕਮਿਸ਼ਨ ਨੇ ਚੇਤਾਵਨੀ ਦਿੱਤੀ ਹੈ ਕਿ Taiwan ਦੇ ਮੁੱਦੇ ’ਤੇ ‘ਰੈੱਡ ਲਾਈਨ’ ਪਾਰ ਕਰਨ ਵਾਲਿਆਂ ਨੂੰ ਨਤੀਜੇ ਭੁਗਤਣੇ ਪੈਣਗੇ। ਇਹ ਵਿਵਾਦ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਨਿਊਜ਼ੀਲੈਂਡ ਦੇ Prime Minister Christopher Luxon ਆਸਟ੍ਰੇਲੀਆਈ ਪ੍ਰਧਾਨ ਮੰਤਰੀ Anthony Albanese ਨਾਲ ਮੁਲਾਕਾਤ ਕਰਨ ਵਾਲੇ ਹਨ।
