ਆਕਲੈਂਡ : Elon Musk ਦੀ SpaceX ਦੇ shares ਵਿੱਚ ਤੇਜ਼ ਗਿਰਾਵਟ ਕਾਰਨ New Zealand ਦੇ ਕਈ ਨਿਵੇਸ਼ਕਾਂ ਨੂੰ ਵੀ ਨੁਕਸਾਨ ਹੋਇਆ ਹੈ। SpaceX ਨੇ ਜੂਨ 2026 ਵਿੱਚ ਅਮਰੀਕੀ share market ਵਿੱਚ entry ਕੀਤੀ ਸੀ। ਕੰਪਨੀ ਦੇ shares ਦੀ IPO ਕੀਮਤ 135 ਅਮਰੀਕੀ ਡਾਲਰ ਰੱਖੀ ਗਈ ਸੀ। ਪਹਿਲੇ ਦਿਨ share ਲਗਭਗ 161 ਡਾਲਰ ’ਤੇ ਬੰਦ ਹੋਇਆ ਅਤੇ ਬਾਅਦ ਵਿੱਚ 200 ਡਾਲਰ ਤੋਂ ਵੀ ਉੱਪਰ ਚਲਾ ਗਿਆ।
ਪਰ ਹੁਣ SpaceX ਦਾ share ਮੁੜ 135 ਡਾਲਰ ਦੇ ਨੇੜੇ ਆ ਗਿਆ ਹੈ ਅਤੇ ਕੁਝ ਸਮੇਂ ਲਈ IPO price ਤੋਂ ਵੀ ਹੇਠਾਂ ਡਿੱਗਿਆ। ਇਸ ਗਿਰਾਵਟ ਨਾਲ ਕੰਪਨੀ ਦੀ market value ਵਿੱਚ peak ਤੋਂ ਲਗਭਗ ਇੱਕ trillion ਅਮਰੀਕੀ ਡਾਲਰ ਦੀ ਕਮੀ ਆਈ ਹੈ।
New Zealand ਦੇ ਜਿਨ੍ਹਾਂ investors ਨੇ SpaceX ਦੀ listing ਤੋਂ ਬਾਅਦ ਉੱਚੀ ਕੀਮਤ ’ਤੇ shares ਖਰੀਦੇ ਸਨ, ਉਨ੍ਹਾਂ ਦੇ investment ਦੀ value ਹੁਣ ਘੱਟ ਹੋ ਗਈ ਹੈ।
Market experts ਦਾ ਕਹਿਣਾ ਹੈ ਕਿ ਇਹ ਗਿਰਾਵਟ investors ਲਈ ਇੱਕ ਚਿਤਾਵਨੀ ਹੈ ਕਿ ਕਿਸੇ ਵੱਡੀ ਅਤੇ ਪ੍ਰਸਿੱਧ ਕੰਪਨੀ ਦੀ IPO listing ਨਾਲ ਜੁੜੇ hype ਦੇ ਆਧਾਰ ’ਤੇ investment ਨਹੀਂ ਕਰਨੀ ਚਾਹੀਦੀ।
SpaceX ਇੱਕ ਵੱਡੀ ਅਤੇ ਪ੍ਰਭਾਵਸ਼ਾਲੀ company ਜ਼ਰੂਰ ਹੈ, ਪਰ shares ਵਿੱਚ ਇਹ ਉਤਾਰ-ਚੜ੍ਹਾਅ ਦੱਸਦਾ ਹੈ ਕਿ stock market investment ਵਿੱਚ ਹਮੇਸ਼ਾ risk ਹੁੰਦਾ ਹੈ।
