ਨਿਊਜ਼ੀਲੈਂਡ ’ਤੇ ‘Godzilla’ El Niño ਦਾ ਖਤਰਾ: ਮੌਸਮ ਵਿਗਿਆਨੀਆਂ ਨੇ ਦਿੱਤੀ ਵੱਡੀ ਚੇਤਾਵਨੀ

Sea7 Nz Team
2 Min Read

ਆਕਲੈਂਡ : ਮੌਸਮ ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਪ੍ਰਸ਼ਾਂਤ ਮਹਾਂਸਾਗਰ ਵਿੱਚ ਇੱਕ ਬੇਹੱਦ ਸ਼ਕਤੀਸ਼ਾਲੀ El Niño ਚੱਕਰ ਸਰਗਰਮ ਹੋ ਚੁੱਕਾ ਹੈ, ਜਿਸ ਨੂੰ ਮਾਹਰਾਂ ਨੇ ‘Godzilla’ ਦਾ ਨਾਮ ਦਿੱਤਾ ਹੈ। ਇਹ ਪਿਛਲੇ 140 ਸਾਲਾਂ ਵਿੱਚ ਸਭ ਤੋਂ ਘਾਤਕ ਅਤੇ ਡਰਾਉਣਾ ਹੋ ਸਕਦਾ ਹੈ। ਅਨੁਮਾਨ ਹੈ ਕਿ ਇਹ 1997 ਦੇ ਉਸ ਰਿਕਾਰਡ ਤੋੜ El Niño ਨੂੰ ਵੀ ਪਿੱਛੇ ਛੱਡ ਦੇਵੇਗਾ ਜਿਸ ਨੇ ਦੁਨੀਆ ਭਰ ਵਿੱਚ ਅਰਬਾਂ ਡਾਲਰਾਂ ਦਾ ਨੁਕਸਾਨ ਕੀਤਾ ਸੀ।

Earth Science New Zealand ਦੇ ਮੌਸਮ ਵਿਗਿਆਨੀ Jon Tunster ਮੁਤਾਬਕ, ਇਹ ਮੌਸਮੀ ਬਦਲਾਅ ਅਗਲੇ 6 ਮਹੀਨਿਆਂ ਤੱਕ ਪ੍ਰਭਾਵਿਤ ਕਰੇਗਾ ਅਤੇ ਇਸ ਦਾ ਅਸਰ late-winter ਅਤੇ early-spring ਵਿੱਚ ਸਾਫ਼ ਦੇਖਣ ਨੂੰ ਮਿਲੇਗਾ।

ਨਿਊਜ਼ੀਲੈਂਡ ’ਤੇ ਕੀ ਹੋਵੇਗਾ ਅਸਰ?

  • ਵੱਧ ਮੀਂਹ ਅਤੇ ਤੇਜ਼ ਹਵਾਵਾਂ: ਨਿਊਜ਼ੀਲੈਂਡ ਦੇ ਪੱਛਮੀ ਇਲਾਕਿਆਂ, ਖਾਸ ਕਰਕੇ West Coast, Southland ਅਤੇ ਉੱਤਰੀ ਹਿੱਸਿਆਂ ਵਿੱਚ ਤੇਜ਼ ਪੱਛਮੀ ਹਵਾਵਾਂ ਦੇ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
  • ਸੋਕੇ ਦੀ ਮਾਰ: ਦੂਜੇ ਪਾਸੇ, Northland ਅਤੇ Bay of Plenty ਵਰਗੇ ਖੇਤਰ, ਜਿੱਥੇ ਪਿਛਲੇ ਸਾਲ ਬਹੁਤ ਜ਼ਿਆਦਾ ਮੀਂਹ ਪਿਆ ਸੀ, ਉੱਥੇ ਹੁਣ ਮੌਸਮ ਬਿਲਕੁਲ ਉਲਟ ਹੋ ਸਕਦਾ ਹੈ ਅਤੇ ਲੋਕਾਂ ਨੂੰ ਸੋਕੇ (ਘੱਟ ਮੀਂਹ) ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Jon Tunster ਨੇ ਲੋਕਾਂ ਅਤੇ ਖਾਸ ਕਰਕੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਉਣ ਵਾਲੇ 3 ਮਹੀਨਿਆਂ ਦੇ ਕਲਾਈਮੇਟ ਆਊਟਲੁੱਕ ’ਤੇ ਨਜ਼ਰ ਰੱਖਣ ਅਤੇ ਆਪਣੀਆਂ ਲੋੜਾਂ ਮੁਤਾਬਕ ਤਿਆਰੀਆਂ ਹੁਣੇ ਤੋਂ ਹੀ ਸ਼ੁਰੂ ਕਰ ਦੇਣ।

TAGGED:
Share This Article
Leave a Comment

Leave a Reply

Your email address will not be published. Required fields are marked *