ਆਕਲੈਂਡ : ਆਸਟ੍ਰੇਲੀਆ ਦੇ ਪ੍ਰਾਪਰਟੀ ਬਜ਼ਾਰ ਵਿੱਚ ਹੋਏ ਵੱਡੇ ਬਦਲਾਵਾਂ ਤੋਂ ਬਾਅਦ ਹੁਣ ਉੱਥੋਂ ਦੇ ਘਰ ਖਰੀਦਦਾਰ ਅਤੇ ਨਿਵੇਸ਼ਕ ਸਸਤੇ ਘਰਾਂ ਅਤੇ ਬਿਹਤਰ ਟੈਕਸ ਲਾਭਾਂ ਦੀ ਭਾਲ ਵਿੱਚ ਨਿਊਜ਼ੀਲੈਂਡ ਦਾ ਰੁਖ ਕਰ ਰਹੇ ਹਨ।
ਹਾਲ ਹੀ ਵਿੱਚ ਆਸਟ੍ਰੇਲੀਆਈ ਫੈਡਰਲ ਬਜਟ ਵਿੱਚ Treasurer Jim Chalmers ਵੱਲੋਂ negative gearing ਨੂੰ ਖ਼ਤਮ ਕਰਨ ਅਤੇ capital gains tax (CGT) ਵਿੱਚ ਮਿਲਣ ਵਾਲੀ 50 ਫੀਸਦੀ ਛੋਟ ਨੂੰ ਹਟਾਉਣ ਦੇ ਐਲਾਨ ਨੇ ਨਿਵੇਸ਼ਕਾਂ ਨੂੰ ਨਿਰਾਸ਼ ਕੀਤਾ ਹੈ। ਇਸ ਦੇ ਉਲਟ, ਨਿਊਜ਼ੀਲੈਂਡ ਵਿੱਚ ਕੋਈ CGT ਨਹੀਂ ਹੈ ਅਤੇ ਉੱਥੋਂ ਦੀ National-led coalition government ਨੇ ਨਿਵੇਸ਼ਕਾਂ ਲਈ interest deductibility ਨੂੰ ਦੁਬਾਰਾ ਬਹਾਲ ਕਰ ਦਿੱਤਾ ਹੈ।
ਨਿਊਜ਼ੀਲੈਂਡ ਦੇ Queenstown, Central Otago, Auckland, Tauranga, Taupō ਅਤੇ Northland ’ਚ ਆਸਟ੍ਰੇਲੀਆ ਤੋਂ ਪ੍ਰਾਪਰਟੀ ਬਾਰੇ ਪੁੱਛ-ਪੜਤਾਲ ਵੱਧ ਗਈ ਹੈ। ਸਿਰਫ਼ ਆਸਟ੍ਰੇਲੀਅਨ ਅਤੇ ਸਿੰਗਾਪੁਰ ਦੇ ਲੋਕ ਹੀ ਨਿਊਜ਼ੀਲੈਂਡ ਅੰਦਰ 5 ਮਿਲੀਅਨ ਡਾਲਰ ਤੋਂ ਘੱਟ ਦੀ ਪ੍ਰਾਪਰਟੀ ਖ਼ਰੀਦ ਸਕਦੇ ਹਨ।
Ray White ਦੇ Senior Data Analyst Atom Go Tian ਮੁਤਾਬਕ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਘਰਾਂ ਦੀਆਂ ਕੀਮਤਾਂ ਅਤੇ ਕਰੰਸੀ ਵਿੱਚ ਵੱਡਾ ਫਰਕ ਹੋਣ ਕਰਕੇ ਆਸਟ੍ਰੇਲੀਆਈ ਖਰੀਦਦਾਰਾਂ ਵਿੱਚ ਨਿਊਜ਼ੀਲੈਂਡ ਪ੍ਰਤੀ ਦਿਲਚਸਪੀ ਤੇਜ਼ੀ ਨਾਲ ਵਧੀ ਹੈ। ਰਿਪੋਰਟਾਂ ਅਨੁਸਾਰ ਖਾਸ ਕਰਕੇ Auckland ਅਤੇ Queenstown ਦੇ ਰੀਅਲ ਅਸਟੇਟ ਬਜ਼ਾਰਾਂ ਵਿੱਚ ਆਸਟ੍ਰੇਲੀਆਈ ਨਿਵੇਸ਼ਕਾਂ ਦੀ ਮੰਗ ਸਭ ਤੋਂ ਜ਼ਿਆਦਾ ਦੇਖੀ ਜਾ ਰਹੀ ਹੈ।
ਇਸ ਵੇਲੇ ਆਸਟ੍ਰੇਲੀਆ ਵਿੱਚ ਇੱਕ ਘਰ ਦੀ ਔਸਤ ਕੀਮਤ 940,048 ਆਸਟ੍ਰੇਲੀਅਨ ਡਾਲਰ ਹੈ, ਜਦਕਿ ਨਿਊਜ਼ੀਲੈਂਡ ਵਿੱਚ ਇਹ ਮਹਿਜ਼ 637,500 ਆਸਟ੍ਰੇਲੀਅਨ ਡਾਲਰ ਦੇ ਆਸ-ਪਾਸ ਹੈ। ਨਿਊਜ਼ੀਲੈਂਡ ਵਿੱਚ ਘਰਾਂ ਦੀਆਂ ਕੀਮਤਾਂ 2021 ਦੇ ਮੁਕਾਬਲੇ ਲਗਭਗ 30 ਫੀਸਦੀ ਤੱਕ ਡਿੱਗ ਚੁੱਕੀਆਂ ਹਨ, ਜਿਸ ਕਾਰਨ ਆਸਟ੍ਰੇਲੀਅਨ ਲੋਕਾਂ ਲਈ ਉੱਥੇ ਪ੍ਰਾਪਰਟੀ ਖਰੀਦਣਾ ਇੱਕ ਸੁਨਹਿਰੀ ਅਤੇ ਫਾਇਦੇਮੰਦ ਸੌਦਾ ਸਾਬਤ ਹੋ ਰਿਹਾ ਹੈ।
