Immigration New Zealand ਨੇ Student Visa ਵੀਜ਼ਾ ਨਿਯਮਾਂ ’ਚ ਕੀਤੇ ਵੱਡੇ ਬਦਲਾਅ

Sea7 Nz Team
2 Min Read

ਔਕਲੈਂਡ : ਨਿਊਜ਼ੀਲੈਂਡ ’ਚ ਪੜ੍ਹਾਈ ਕਰਨ ਦੇ ਚਾਹਵਾਨ ਅਤੇ ਉੱਥੇ ਰਹਿ ਰਹੇ ਇੰਟਰਨੈਸ਼ਨਲ ਸਟੂਡੈਂਟਸ ਲਈ ਵੱਡੇ ਝਟਕੇ ਵਾਲੇ ਫ਼ੈਸਲੇ ’ਚ, Immigration New Zealand (INZ) ਵੱਲੋਂ Student Visa ਦੀ ਪ੍ਰਕਿਰਿਆ ਅਤੇ ਨਿਯਮਾਂ ’ਚ 4 ਅਹਿਮ ਬਦਲਾਅ ਕੀਤੇ ਗਏ ਹਨ, ਜੋ ਕਿ 27 ਅਕਤੂਬਰ 2026 ਤੋਂ ਲਾਗੂ ਹੋ ਗਏ ਹਨ। ਇਨ੍ਹਾਂ ਬਦਲਾਵਾਂ ਦਾ ਮੁੱਖ ਮਕਸਦ ਸਟੂਡੈਂਟ ਵੀਜ਼ਾ ਸਿਸਟਮ ਨੂੰ ਸੁਰੱਖਿਅਤ ਕਰਨਾ ਅਤੇ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਸਟੂਡੈਂਟਸ ਦੀ ਮਦਦ ਕਰਨਾ ਹੈ।

ਕੰਮ ਕਰਨ ਦੇ ਅਧਿਕਾਰਾਂ ’ਚ ਕਟੌਤੀ: ਸਭ ਤੋਂ ਵੱਡਾ ਝਟਕਾ Master’s-by-research ਵਾਲੇ ਸਟੂਡੈਂਟਸ ਨੂੰ ਲੱਗਾ ਹੈ। ਉਨ੍ਹਾਂ ਦੇ ਅਸੀਮਤ ਕੰਮ ਕਰਨ ਦੇ ਅਧਿਕਾਰ (unlimited in-study work rights) ਖਤਮ ਕਰ ਦਿੱਤੇ ਗਏ ਹਨ। ਹੁਣ ਬਾਕੀ ਮਾਸਟਰਸ ਸਟੂਡੈਂਟਸ ਵਾਂਗ, ਉਨ੍ਹਾਂ ਨੂੰ ਵੀ ਪੜ੍ਹਾਈ ਦੌਰਾਨ ਸਿਰਫ਼ 25 ਘੰਟੇ ਪ੍ਰਤੀ ਹਫ਼ਤੇ ਅਤੇ ਛੁੱਟੀਆਂ ਦੌਰਾਨ ਫੁੱਲ-ਟਾਈਮ ਕੰਮ ਕਰਨ ਦੀ ਇਜਾਜ਼ਤ ਹੋਵੇਗੀ। INZ ਦਾ ਸਪੱਸ਼ਟ ਕਹਿਣਾ ਹੈ ਕਿ ਸਟੂਡੈਂਟ ਵੀਜ਼ਾ ਦਾ ਮੁੱਖ ਉਦੇਸ਼ ਪੜ੍ਹਾਈ ਹੋਣਾ ਚਾਹੀਦਾ ਹੈ।

ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਲਾਜ਼ਮੀ: INZ ਨੇ ਨਿਯਮਾਂ ਨੂੰ ਸਖ਼ਤ ਕਰਦੇ ਹੋਏ ਸਪੱਸ਼ਟ ਕੀਤਾ ਹੈ ਕਿ ਹੁਣ English language ability ਨੂੰ ਵੀਜ਼ਾ ਸ਼ਰਤਾਂ ਪੂਰੀਆਂ ਕਰਨ ਲਈ ਇੱਕ ਅਹਿਮ ਆਧਾਰ ਮੰਨਿਆ ਜਾਵੇਗਾ।

ਵੀਜ਼ਾ ਪ੍ਰੋਸੈਸਿੰਗ ’ਤੇ ਰੋਕ: INZ ਨੂੰ ਹੁਣ ਹੋਰ ਸਖ਼ਤ ਅਧਿਕਾਰ ਮਿਲ ਗਏ ਹਨ। ਜੇਕਰ ਕਿਸੇ education provider (ਵਿਦਿਅਕ ਅਦਾਰੇ) ਵੱਲੋਂ ਨਿਯਮਾਂ ਦੀ ਉਲੰਘਣਾ ਦੀ ਜਾਂਚ ਚੱਲ ਰਹੀ ਹੈ, ਤਾਂ INZ ਉਸ ਅਦਾਰੇ ਦੇ ਸਟੂਡੈਂਟ ਵੀਜ਼ਾ ਦੀ ਪ੍ਰੋਸੈਸਿੰਗ ਨੂੰ ਰਸਮੀ ਤੌਰ ‘ਤੇ ਮੁਅੱਤਲ ਕਰ ਸਕਦਾ ਹੈ।

ਕੋਰਸ ਤੋਂ ਬਾਅਦ ਵੱਧ ਸਮਾਂ: ਸਟੂਡੈਂਟਸ ਲਈ ਇੱਕ ਰਾਹਤ ਵਾਲੀ ਖ਼ਬਰ ਇਹ ਹੈ ਕਿ ਕੋਰਸ ਖਤਮ ਹੋਣ ਤੋਂ ਬਾਅਦ ਵੀਜ਼ਾ ਦੀ ਮਿਆਦ ਜੋ ਪਹਿਲਾਂ 1 ਮਹੀਨਾ ਹੁੰਦੀ ਸੀ, ਉਸਨੂੰ ਵਧਾ ਕੇ 2 ਮਹੀਨੇ ਕਰ ਦਿੱਤਾ ਗਿਆ ਹੈ। ਇਸ ਨਾਲ ਵਿਦਿਆਰਥੀਆਂ ਨੂੰ ਆਪਣੇ ਅਗਲੇ ਵੀਜ਼ਾ ਜਾਂ ਭਵਿੱਖ ਬਾਰੇ ਫੈਸਲਾ ਲੈਣ ਲਈ ਵਾਧੂ ਸਮਾਂ ਮਿਲੇਗਾ। ਹਾਲਾਂਕਿ, 31 ਮਾਰਚ ਵਾਲੀ expiry ਤਰੀਕ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

Share This Article
Leave a Comment

Leave a Reply

Your email address will not be published. Required fields are marked *