KD Tyres Limited ਦੇ ਸਾਬਕਾ ਵਰਕਰ ਸਿਮਰਨਜੀਤ ਸਿੰਘ ਅਤੇ VB Tyres Limited ’ਤੇ ਲੱਗੀਆਂ ਸਖ਼ਤ ਪਾਬੰਦੀਆਂ

Sea7 Nz Team
2 Min Read

ਆਕਲੈਂਡ : ਨਿਊਜ਼ੀਲੈਂਡ ਦੀ Employment Relations Authority ਨੇ ਇੱਕ ਅਹਿਮ ਵਪਾਰਕ ਅਤੇ ਰੁਜ਼ਗਾਰ ਵਿਵਾਦ ’ਚ KD Tyres Limited ਦੇ ਹੱਕ ’ਚ ਅੰਤਰਿਮ ਹੁਕਮ (interim injunction) ਜਾਰੀ ਕੀਤੇ ਹਨ। ਅਥਾਰਟੀ ਦੇ ਮੈਂਬਰ Peter Fuiava ਵੱਲੋਂ 28 ਅਕਤੂਬਰ 2026 ਨੂੰ ਜਾਰੀ ਕੀਤੇ ਗਏ ਇਸ ਸਹਿਮਤੀ ਫੈਸਲੇ ਰਾਹੀਂ ਕੰਪਨੀ ਦੇ ਸਾਬਕਾ ਕਰਮਚਾਰੀ ਸਿਮਰਨਜੀਤ ਸਿੰਘ ਅਤੇ ਵਿਰੋਧੀ ਕੰਪਨੀ VB Tyres Limited ‘ਤੇ ਕਈ ਵਪਾਰਕ ਪਾਬੰਦੀਆਂ ਲਗਾਈਆਂ ਗਈਆਂ ਹਨ।

KD Tyres Limited ਨੇ ਆਪਣੇ ਵਕੀਲ Jeremy Sparrow ਰਾਹੀਂ 9 ਅਕਤੂਬਰ 2026 ਨੂੰ ਪਟੀਸ਼ਨ ਦਾਇਰ ਕੀਤੀ ਸੀ, ਜਿਸ ਦੇ ਸਮਰਥਨ ’ਚ ਵਿਸ਼ਵਦੀਪ ਸਿੰਘ, ਰੂਬੀਨਾ ਹਰਮਿੰਦਰ ਕੌਰ ਅਤੇ Ross Domania ਵੱਲੋਂ ਹਲਫ਼ਨਾਮੇ ਪੇਸ਼ ਕੀਤੇ ਗਏ ਸਨ। ਦੂਜੇ ਪਾਸੇ VB Tyres Limited ਦੀ ਨੁਮਾਇੰਦਗੀ ਵਕੀਲ Louise Foley ਨੇ ਕੀਤੀ।

ਅਥਾਰਟੀ ਦੇ ਹੁਕਮਾਂ ਅਨੁਸਾਰ, ਸਿਮਰਨਜੀਤ ਸਿੰਘ ਨੂੰ 25 ਨਵੰਬਰ 2026 ਤੱਕ Taupo ਦੇ Tauhara ਵਿਖੇ 91 Claret Ash Drive ‘ਤੇ ਸਥਿਤ KD Tyres Limited ਦੇ ਦਫ਼ਤਰ ਦੇ 10 ਕਿਲੋਮੀਟਰ ਦੇ ਘੇਰੇ ਅੰਦਰ ਕਿਸੇ ਵੀ ਮੁਕਾਬਲੇਬਾਜ਼ ਕਾਰੋਬਾਰ ’ਚ ਸ਼ਾਮਲ ਹੋਣ ਤੋਂ ਰੋਕ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, 25 ਫਰਵਰੀ 2027 ਤੱਕ ਸਿਮਰਨਜੀਤ ਸਿੰਘ ਨਾ ਤਾਂ ਕੰਪਨੀ ਦੇ ਕਿਸੇ ਗਾਹਕ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰ ਸਕਦਾ ਹੈ, ਨਾ ਹੀ ਕਿਸੇ ਕਰਮਚਾਰੀ ਨੂੰ ਨੌਕਰੀ ਛੱਡਣ ਲਈ ਉਕਸਾ ਸਕਦਾ ਹੈ, ਅਤੇ ਨਾ ਹੀ ਸਪਲਾਇਰਾਂ ਨਾਲ ਕੰਪਨੀ ਦੇ ਸਬੰਧਾਂ ’ਚ ਦਖਲ ਦੇ ਸਕਦਾ ਹੈ। VB Tyres Limited ਨੂੰ ਵੀ ਇਨ੍ਹਾਂ ਕੰਮਾਂ ’ਚ ਸਿਮਰਨਜੀਤ ਸਿੰਘ ਦੀ ਮਦਦ ਕਰਨ ਤੋਂ ਸਖ਼ਤੀ ਨਾਲ ਰੋਕਿਆ ਗਿਆ ਹੈ।

ਇਸ ਦੇ ਨਾਲ ਹੀ, ਸਿਮਰਨਜੀਤ ਸਿੰਘ ਨੂੰ KD Tyres Limited ਦੀ ਗੁਪਤ ਜਾਣਕਾਰੀ (Confidential Information) ਦੀ ਵਰਤੋਂ ਨਾ ਕਰਨ, ਕੰਪਨੀ ਦੀ ਸਾਰੀ ਸੰਪਤੀ ਤੇ ਦਸਤਾਵੇਜ਼ ਤੁਰੰਤ ਵਾਪਸ ਕਰਨ ਅਤੇ ਇਲੈਕਟ੍ਰਾਨਿਕ ਰਿਕਾਰਡ ਸੁਰੱਖਿਅਤ ਰੱਖਣ ਦੇ ਹੁਕਮ ਦਿੱਤੇ ਗਏ ਹਨ।

 

Share This Article
Leave a Comment

Leave a Reply

Your email address will not be published. Required fields are marked *