ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ ਵੀਜ਼ਾ ਨਿਯਮਾਂ ਵਿੱਚ ਕੀਤੇ ਵੱਡੇ ਬਦਲਾਅ, Skilled Migrant ਅਤੇ Work to Residence ਕੈਟੇਗਰੀ ਵਾਲੇ ਹੋਣਗੇ ਪ੍ਰਭਾਵਤ

Sea7 Nz Team
4 Min Read

ਵੈਲਿੰਗਟਨ: ਨਿਊਜ਼ੀਲੈਂਡ ਵਿੱਚ PR ਦਾ ਇੰਤਜ਼ਾਰ ਕਰ ਰਹੇ ਹਜ਼ਾਰਾਂ ਹੁਨਰਮੰਦ ਪਰਵਾਸੀਆਂ ਲਈ ਵੱਡੀ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। ਨਿਊਜ਼ੀਲੈਂਡ ਦੀ ਇਮੀਗ੍ਰੇਸ਼ਨ ਏਜੰਸੀ (INZ) ਨੇ Skilled Migrant Category (SMC) Resident Visa ਅਤੇ Work to Residence (WTR) ਵੀਜ਼ਾ ਨਾਲ ਸਬੰਧਤ ਅੰਤਿਮ ਨਿਯਮਾਂ ਦੀ ਪੁਸ਼ਟੀ ਕਰ ਦਿੱਤੀ ਹੈ। ਇਹ ਨਵੇਂ ਨਿਯਮ 24 ਅਗਸਤ 2026 ਤੋਂ ਲਾਗੂ ਹੋਣਗੇ।

ਇਨ੍ਹਾਂ ਤਬਦੀਲੀਆਂ ਵਿੱਚ ਯੋਗਤਾਵਾਂ (Qualifications), ਵੇਜ ਥ੍ਰੈਸ਼ਹੋਲਡ, Trades and Technician Pathway, ਸੈਲਫ-ਇੰਪਲੌਇਮੈਂਟ ਨੂੰ ਵਰਕ ਐਕਸਪੀਰੀਅੰਸ ਵਜੋਂ ਵਰਤਣ ਦੇ ਨਿਯਮ ਅਤੇ ਅਸਲ ਸਕਿਲਡ ਰੋਜ਼ਗਾਰ ਦੀ ਜਾਂਚ ਨੂੰ ਹੋਰ ਸਪੱਸ਼ਟ ਅਤੇ ਮਜ਼ਬੂਤ ਬਣਾਉਣ ਵਰਗੇ ਕਦਮ ਸ਼ਾਮਲ ਹਨ।

ਸਭ ਤੋਂ ਵੱਡਾ ਬਦਲਾਅ ਵੇਜ ਥ੍ਰੈਸ਼ਹੋਲਡ (ਤਨਖ਼ਾਹ ਦੀ ਘੱਟੋ-ਘੱਟ ਸ਼ਰਤ) ਨੂੰ ਲੈ ਕੇ ਕੀਤਾ ਗਿਆ ਹੈ। ਹੁਣ ਜ਼ਿਆਦਾਤਰ Skilled Migrant Category ਦੇ ਬਿਨੈਕਾਰਾਂ ਨੂੰ PR ਲਈ ਅਰਜ਼ੀ ਦਿੰਦੇ ਸਮੇਂ ਨਵੇਂ ਜਾਂ ਵਧੇ ਹੋਏ ਵੇਜ ਥ੍ਰੈਸ਼ਹੋਲਡ ਨੂੰ ਪੂਰਾ ਕਰਨ ਦੀ ਲੋੜ ਨਹੀਂ ਹੋਵੇਗੀ। ਇਸ ਦੀ ਬਜਾਏ ਉਹ ਉਸ ਵੇਲੇ ਲਾਗੂ ਵੇਜ ਥ੍ਰੈਸ਼ਹੋਲਡ ਦੇ ਆਧਾਰ ‘ਤੇ ਯੋਗ ਮੰਨੇ ਜਾਣਗੇ, ਜਦੋਂ ਉਨ੍ਹਾਂ ਨੇ ਆਪਣਾ ਸਕਿਲਡ ਵਰਕ ਐਕਸਪੀਰੀਅੰਸ ਸ਼ੁਰੂ ਕੀਤਾ ਸੀ।

ਸਰਕਾਰ ਨੇ ਇੱਕ ਗ੍ਰੇਸ ਪੀਰੀਅਡ ਵੀ ਦਿੱਤਾ ਹੈ। ਜੇ ਕਿਸੇ ਵਿਅਕਤੀ ਨੇ ਆਪਣਾ ਵਰਕ ਵੀਜ਼ਾ ਮਿਲਣ ਤੋਂ 5 ਮਹੀਨਿਆਂ ਦੇ ਅੰਦਰ ਕੰਮ ਸ਼ੁਰੂ ਕਰ ਦਿੱਤਾ, ਤਾਂ ਉਸ ਦੇ ਕੇਸ ਵਿੱਚ ਵੀਜ਼ਾ ਜਾਰੀ ਹੋਣ ਵਾਲੇ ਦਿਨ ਦਾ ਵੇਜ ਥ੍ਰੈਸ਼ਹੋਲਡ ਹੀ ਲਾਗੂ ਰਹੇਗਾ, ਭਾਵੇਂ ਇਸ ਦੌਰਾਨ ਸਰਕਾਰ ਨੇ ਤਨਖ਼ਾਹ ਦੀ ਸੀਮਾ ਵਧਾ ਦਿੱਤੀ ਹੋਵੇ।

ਇਸ ਦੇ ਨਾਲ ਹੀ Work to Residence (WTR) ਵੀਜ਼ਾ ਦੇ ਨਿਯਮਾਂ ਨੂੰ ਵੀ Skilled Migrant Category ਨਾਲ ਇਕਸਾਰ ਕੀਤਾ ਗਿਆ ਹੈ। ਇਹ ਬਦਲਾਅ Tier 2 Green List, Care Workforce ਅਤੇ Transport Sector ਵਾਲੇ ਰਸਤੇ ‘ਤੇ ਲਾਗੂ ਹੋਣਗੇ। ਹੁਣ ਬਿਨੈਕਾਰ ਆਪਣੇ ਵਰਕ ਵੀਜ਼ਾ ਜਾਰੀ ਹੋਣ ਸਮੇਂ ਲਾਗੂ ਤਨਖ਼ਾਹ ਦਰ ਦੇ ਆਧਾਰ ‘ਤੇ ਆਪਣਾ ਯੋਗ ਵਰਕ ਐਕਸਪੀਰੀਅੰਸ ਗਿਣ ਸਕਣਗੇ, ਜੇਕਰ ਉਹ ਨਿਰਧਾਰਤ ਸਮੇਂ ਅੰਦਰ ਉਸ ਤਨਖ਼ਾਹ ‘ਤੇ ਕੰਮ ਸ਼ੁਰੂ ਕਰ ਦਿੰਦੇ ਹਨ।

ਇੱਕ ਹੋਰ ਮਹੱਤਵਪੂਰਨ ਰਾਹਤ ਇਹ ਹੈ ਕਿ ਜੇ ਕੰਮ ਸ਼ੁਰੂ ਕਰਨ ਤੋਂ ਬਾਅਦ ਉਸ ਪੇਸ਼ੇ ਲਈ ਵੇਜ ਰੇਟ ਵਧ ਵੀ ਜਾਵੇ, ਤਾਂ PR ਅਰਜ਼ੀ ਵੇਲੇ ਨਵੇਂ ਵਧੇ ਹੋਏ ਵੇਜ ਰੇਟ ਨੂੰ ਪੂਰਾ ਕਰਨਾ ਲਾਜ਼ਮੀ ਨਹੀਂ ਹੋਵੇਗਾ। ਹਾਲਾਂਕਿ, ਬਿਨੈਕਾਰ ਨੂੰ ਘੱਟੋ-ਘੱਟ ਉਸ ਵੇਜ ਰੇਟ ‘ਤੇ ਕੰਮ ਕਰਦੇ ਰਹਿਣਾ ਹੋਵੇਗਾ ਜੋ ਉਸ ਦੇ ਯੋਗ ਵਰਕ ਐਕਸਪੀਰੀਅੰਸ ਦੀ ਸ਼ੁਰੂਆਤ ਵੇਲੇ ਲਾਗੂ ਸੀ।

ਹਾਲਾਂਕਿ, Work to Residence ਸ਼੍ਰੇਣੀ ਦੇ ਬਿਨੈਕਾਰਾਂ ਲਈ ਇੱਕ ਸ਼ਰਤ ਪਹਿਲਾਂ ਵਾਂਗ ਹੀ ਰਹੇਗੀ। ਉਨ੍ਹਾਂ ਨੂੰ ਰਿਹਾਇਸ਼ (Residence) ਲਈ ਅਰਜ਼ੀ ਦੇਣ ਤੋਂ ਪਹਿਲਾਂ ਪਿਛਲੇ 30 ਮਹੀਨਿਆਂ ਵਿੱਚ ਘੱਟੋ-ਘੱਟ 24 ਮਹੀਨੇ ਦਾ ਯੋਗ ਨਿਊਜ਼ੀਲੈਂਡ ਵਰਕ ਐਕਸਪੀਰੀਅੰਸ ਪੂਰਾ ਕਰਨਾ ਹੋਵੇਗਾ।

ਇਸ ਤੋਂ ਇਲਾਵਾ Trades and Technician Pathway ਹੇਠ ਨਿਊਜ਼ੀਲੈਂਡ ’ਚ ਪੜ੍ਹਾਈ ਕਰਨ ਵਾਲਿਆਂ ਲਈ 120-credit ਦੀ ਸ਼ਰਤ ਲਾਜ਼ਮੀ ਹੈ, ਜਦੋਂ ਕਿ ਵਿਦੇਸ਼ੀ ਡਿਗਰੀਆਂ ਲਈ International Qualification Assessment (IQA) ਦੀ ਲੋੜ ਹੋਵੇਗੀ ਪਰ 120-credit ਦੀ ਪਾਬੰਦੀ ਨਹੀਂ ਰਹੇਗੀ। Level 8 ਜਾਂ Level 9 ਦੀਆਂ ਯੋਗਤਾਵਾਂ ਲਈ ਹੁਣ ਸਪੋਰਟਿੰਗ ਬੈਚਲਰ ਡਿਗਰੀ ਦਾ ਸਬੂਤ ਦੇਣਾ ਵੀ ਜ਼ਰੂਰੀ ਹੋਵੇਗਾ। ਹਾਲਾਂਕਿ, New Zealand Master’s ਡਿਗਰੀ ਵਾਲਿਆਂ ਨੂੰ ਇਸ ਤੋਂ ਛੋਟ ਹੈ। ਇਹੀ ਨਹੀਂ ਨਵੇਂ ਪਾਥਵੇਅਜ਼ ਦੇ ਤਹਿਤ ਸੈਲਫ-ਇੰਪਲਾਇਮੈਂਟ ਦੇ ਤਜਰਬੇ ਨੂੰ ਵੀ ਮਨਜ਼ੂਰ ਨਹੀਂ ਕੀਤਾ ਜਾਵੇਗਾ।

ਕੁੱਲ ਮਿਲਾ ਕੇ, ਇਹ ਬਦਲਾਅ ਉਹਨਾਂ ਹਜ਼ਾਰਾਂ ਸਕਿਲਡ ਮਾਈਗ੍ਰੈਂਟਸ ਲਈ ਵੱਡੀ ਰਾਹਤ ਮੰਨੇ ਜਾ ਰਹੇ ਹਨ ਜੋ ਨਿਊਜ਼ੀਲੈਂਡ ਵਿੱਚ ਕੰਮ ਕਰਦੇ ਹੋਏ ਆਪਣੀ Permanent Residency ਦੀ ਉਡੀਕ ਕਰ ਰਹੇ ਹਨ। ਹੁਣ ਵੇਜ ਥ੍ਰੈਸ਼ਹੋਲਡ ਵਿੱਚ ਬਾਅਦ ਵਿੱਚ ਹੋਣ ਵਾਲੇ ਵਾਧੇ ਕਾਰਨ PR ਦੀ ਯੋਗਤਾ ਪ੍ਰਭਾਵਿਤ ਹੋਣ ਦੀ ਸੰਭਾਵਨਾ ਕਾਫ਼ੀ ਘੱਟ ਹੋ ਜਾਵੇਗੀ। ਇਹ ਬਦਲਾਅ New Zealand ਵਿੱਚ ਹੁਨਰਮੰਦ ਪ੍ਰਵਾਸੀਆਂ ਨੂੰ ਆਕਰਸ਼ਿਤ ਕਰਨ ਅਤੇ ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ ਤੇ ਸਰਲ ਬਣਾਉਣ ਲਈ ਕੀਤੇ ਗਏ ਹਨ।

Share This Article
Leave a Comment

Leave a Reply

Your email address will not be published. Required fields are marked *