ਔਕਲੈਂਡ : New Zealand ਦੀਆਂ 2026 ਦੀਆਂ ਆਮ ਚੋਣਾਂ ਦੇ ਨਤੀਜੇ ਬੇਹੱਦ ਰੌਂਗਟੇ ਖੜ੍ਹੇ ਕਰਨ ਵਾਲੇ ਸਾਹਮਣੇ ਆ ਰਹੇ ਹਨ। ਸਾਰੀਆਂ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ ਅਤੇ ਸੱਤਾਧਾਰੀ National ਪਾਰਟੀ ਅਤੇ ਵਿਰੋਧੀ ਧਿਰ Labour ਵਿਚਕਾਰ ਕਾਂਟੇ ਦੀ ਟੱਕਰ ਦੇਖਣ ਨੂੰ ਮਿਲ ਰਹੀ ਹੈ। ਤਾਜ਼ਾ ਅੰਕੜਿਆਂ ਮੁਤਾਬਕ ਸੱਤਾਧਾਰੀ National ਪਾਰਟੀ 29.2% ਵੋਟਾਂ ਨਾਲ ਮਾਮੂਲੀ ਪਿੱਛੇ ਹੈ, ਜਦਕਿ Labour ਪਾਰਟੀ 29.4% ਵੋਟਾਂ ਨਾਲ ਉਸ ਤੋਂ ਥੋੜ੍ਹਾ ਹੀ ਅੱਗੇ ਹੈ। ਹਾਲਾਂਕਿ ਨੈਸ਼ਨਲ ਪਾਰਟੀ ਨੂੰ 42 ਜਦਕਿ ਲੇਬਰ ਪਾਰਟੀ ਨੂੰ 33 ਸੀਟਾਂ ਮਿਲਣ ਦੀ ਉਮੀਦ ਹੈ। ਛੋਟੀਆਂ ਪਾਰਟੀਆਂ ਨੇ ਇਸ ਵਾਰ ਇਤਿਹਾਸਕ ਪ੍ਰਦਰਸ਼ਨ ਕੀਤਾ ਹੈ। ਨੈਸ਼ਨਲ ਪਾਰਟੀ ਨਾਲ ਗੱਠਜੋੜ ’ਚ ACT ਨੂੰ 13 ਅਤੇ ਜਦਕਿ NZ First ਨੂੰ 12 ਸੀਟਾਂ ਮਿਲਣ ਦੀ ਉਮੀਦ ਹੈ। ਲੇਬਰ ਪਾਰਟੀ ਦੀ ਸਹਿਯੋਗੀ ਗ੍ਰੀਨ ਪਾਰਟੀ ਨੂੰ 16 ਅਤੇ TPM ਨੂੰ ਪੰਜ ਸੀਟਾਂ ਮਿਲਣ ਦੀ ਉਮੀਦ ਹੈ।
ਹਾਲਾਂਕਿ ਕਈ ਸੀਟਾਂ ’ਤੇ ਫ਼ਰਕ ਬਹੁਤ ਘੱਟ ਹੈ ਅਤੇ ਸਮੀਕਰਨ ਬਦਲ ਸਕਦੇ ਹਨ। ਦਰਅਸਲ 7 ਨਵੰਬਰ ਦੀ ਰਾਤ ਨੂੰ ਐਲਾਨੇ ਨਤੀਜੇ ਮੁੱਢਲੇ (Preliminary) ਹੋਣਗੇ। ਅਧਿਕਾਰਤ ਨਤੀਜੇ (Official Results) ਦਾ ਐਲਾਨ ਵਿਦੇਸ਼ੀ ਵੋਟਾਂ ਅਤੇ ਲਗਭਗ 7 ਲੱਖ ਸਪੈਸ਼ਲ ਵੋਟਾਂ (Special Votes) ਦੀ ਗਿਣਤੀ ਤੋਂ ਬਾਅਦ 27 ਨਵੰਬਰ ਨੂੰ ਕੀਤਾ ਜਾਵੇਗਾ। ਚੋਣਾਂ ਦਾ ਰਸਮੀ ਅੰਤ 3 ਦਸੰਬਰ 2026 ਨੂੰ ਹੋਵੇਗਾ।
ਵੋਟ ਪ੍ਰਤੀਸ਼ਤਤਾ ਦੀ ਗੱਲ ਕਰੀਏ ਤਾਂ Greens ਨੇ 13.3%, Act ਨੇ 10.9%, ਅਤੇ NZ First ਨੇ 9.8% ਵੋਟਾਂ ਹਾਸਲ ਕੀਤੀਆਂ ਹਨ। ਸਭ ਤੋਂ ਵੱਡਾ ਉਲਟਫੇਰ Qiulae Wong ਦੀ ਅਗਵਾਈ ਵਾਲੀ Opportunity ਪਾਰਟੀ ਨੇ ਕੀਤਾ ਹੈ, ਜੋ 6% ਵੋਟਾਂ ਨਾਲ 5% ਦੀ ਜ਼ਰੂਰੀ ਸੀਮਾ ਪਾਰ ਕਰ ਕੇ ਸੰਸਦ ਵਿੱਚ ਪਹੁੰਚਦੀ ਨਜ਼ਰ ਆ ਰਹੀ ਹੈ। ਕਿਸੇ ਵੀ ਗੱਠਜੋੜ ਨੂੰ ਸਪੱਸ਼ਟ ਬਹੁਮਤ ਨਾ ਮਿਲਣ ਕਾਰਨ Opportunity ਪਾਰਟੀ ‘ਕਿੰਗਮੇਕਰ’ ਦੀ ਭੂਮਿਕਾ ਵਿੱਚ ਆ ਗਈ ਹੈ। Qiulae Wong ਨੇ ਕਿਹਾ ਹੈ ਕਿ ਨਵੀਂ ਸਰਕਾਰ ਬਣਾਉਣ ਲਈ “ਸਥਿਰਤਾ” ਉਨ੍ਹਾਂ ਦੀ ਸਭ ਤੋਂ ਵੱਡੀ ਤਰਜੀਹ ਹੋਵੇਗੀ। ਦੂਜੇ ਪਾਸੇ, Te Pāti Māori (TPM) ਨੂੰ ਸਿਰਫ਼ 0.6% ਪਾਰਟੀ ਵੋਟਾਂ ਮਿਲੀਆਂ ਹਨ, ਪਰ Oriini Kaipara ਨੇ Tāmaki Makaurau ਸੀਟ ਤੋਂ ਸ਼ਾਨਦਾਰ ਜਿੱਤ ਦਰਜ ਕੀਤੀ ਹੈ।
ਇਨ੍ਹਾਂ ਚੋਣਾਂ ਵਿੱਚ National ਪਾਰਟੀ ਦੇ ਕਈ ਵੱਡੇ ਦਿੱਗਜਾਂ ਨੂੰ ਭਾਰੀ ਝਟਕਾ ਲੱਗਾ ਹੈ। ਪਾਰਟੀ ਵੱਲੋਂ ਜ਼ਿਆਦਾ ਇਲੈਕਟੋਰੇਟ ਸੀਟਾਂ ਜਿੱਤਣ ਕਾਰਨ ਲਿਸਟ MPs ਲਈ ਥਾਂ ਨਹੀਂ ਬਚੀ, ਜਿਸ ਕਰਕੇ ਵਿੱਤ ਮੰਤਰੀ Nicola Willis ਨੇ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਦਾ ਸੰਸਦ ਵਿੱਚ ਵਾਪਸ ਪਰਤਣਾ ਲਗਭਗ ਅਸੰਭਵ ਹੈ। ਇਸੇ ਤਰ੍ਹਾਂ Paul Goldsmith ਵੀ Epsom ਵਿੱਚ David Seymour ਤੋਂ ਪਿੱਛੇ ਚੱਲ ਰਹੇ ਹਨ, ਅਤੇ Hutt South ਵਿੱਚ Labour ਦੀ Ginny Andersen ਨੇ National ਦੇ ਦਿੱਗਜ ਮੰਤਰੀ Chris Bishop ਨੂੰ ਪਛਾੜ ਦਿੱਤਾ ਹੈ।
ਚੋਣ ਮੈਦਾਨ ’ਚ 17 ਦੇ ਕਰੀਬ ਇੰਡੀਆ ਮੂਲ ਦੇ ਉਮੀਦਵਾਰ ਵੀ ਹਨ, ਜਿਨ੍ਹਾਂ ’ਚੋਂ ਨੈਸ਼ਨਲ ਪਾਰਟੀ ਦੇ ਮਹੇਸ਼ ਮੁਰਲੀਧਰ 86% ਵੋਟਾਂ ਗਿਣੇ ਜਾਣ ਤਕ 5393 ਵੋਟਾਂ ਨਾਲ ਅੱਗੇ ਸਨ। ਹਾਲਾਂਕਿ ਬਾਕੀ ਜ਼ਿਆਦਾਤਰ ਉਮੀਦਵਾਰ ਅਜੇ ਤਕ ਪਿੱਛੇ ਚਲ ਰਹੇ ਸਨ।
ਇੰਡੀਆ ਮੂਲ ਦੇ ਉਮੀਦਵਾਰਾਂ ’ਚ ਸ਼ਾਮਲ ਹਨ:
- ਲੇਬਰ ਪਾਰਟੀ (5 ਉਮੀਦਵਾਰ): ਰਾਕੇਸ਼ ਨਾਇਡੂ (ਲਿਸਟ 13), ਪ੍ਰਿਯੰਕਾ ਰਾਧਾਕ੍ਰਿਸ਼ਨਨ (ਮੌਂਗਾਕੀਕੀ), ਸ. ਖੜਗ ਸਿੰਘ (ਟਾਕਾਨੀਨੀ-ਲਿਸਟ ਨੰਬਰ 60), ਨਰੇਸ਼ ਪਰਿਨਪਾਨਾਇਗਮ (ਲਿਸਟ 57), ਸੁਨੀਤਾ ਗੌਤਮ (ਸੈਲਵਿਨ)।
- ਨੈਸ਼ਨਲ ਪਾਰਟੀ (6 ਉਮੀਦਵਾਰ): ਮਹੇਸ਼ ਮੁਰਲੀਧਰ (ਤਾਮਾਕੀ), ਅੰਕਿਤ ਬਾਂਸਲ (ਪਾਮਰਸਟਨ ਨੌਰਥ), ਕਰੁਣਾ ਮੁਥੂ (ਵੈਲਿੰਗਟਨ ਬੇਅਜ਼), ਲਲਿਤ ਆਰੀਆ (ਓਟਾਹੂਹੂ), ਸੁਨੀਲ ਕੁਮਾਰ (ਗਲੇਨਡੇਨ), ਗੌਸ ਮਜੀਦ (ਮੈਨੁਰੇਵਾ)।
- ACT ਪਾਰਟੀ (4 ਉਮੀਦਵਾਰ): ਡਾ. ਪਰਮਜੀਤ ਪਰਮਾਰ (ਪਾਕੂਰੰਗਾ), ਹਿਮਾਂਸ਼ੂ (ਆਸ਼) ਪਰਮਾਰ (ਵਾਈਕਾਟੋ), ਮਲਕੀਅਤ ਸਿੰਘ (ਪਾਪਾਕੁਰਾ), ਮਨੂ ਸਿੰਘ (ਮੈਂਗਰੀ)।
- ਨਿਊਜ਼ੀਲੈਂਡ ਫਰਸਟ: ਬਰਨਾਡੇਟ ਸੋਆਰੇਸ (ਅੱਪਰ ਹਾਰਬਰ)।
- Opportunity ਪਾਰਟੀ: ਨੇਤਰਾ ਘਿਮੀਰੇ (ਪਾਮਰਸਟਨ ਨੌਰਥ)
